ਜਨਰਲ ਕੈਟਾਗਰੀ ਵੇਲਫੇਅਰ ਫੈਡਰੇਸ਼ਨ ਨੇ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਦੀ ਕੀਤੀ ਤਾਗੀਦ

ਪਟਿਆਲਾ ਪਾਵਰ ਕਾਮ ਨੇ ਅਜੇ ਮਿੱਤੀ 20.2.18 ਨੂੰ ਸੀ ਦਬਲਿਓ ਪੀ ਨੰਬਰ 16039 ਓਫ 2014 ਦਾ ਦਿੱਤੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਯਨੀ ਇਸ ਸਬੰਧ ਵਿਚ ਫੈਸਲੇ ਨੂੰ ਲਾਗੂ ਨਾ ਕਰਨ ਦੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਵਿਚ ਹੋ ਰਹੀ ਦੇਰੀ ਦੇ ਕਾਰਨਾਂ ਦਾ ਪਤਾ ਕਰਨ ਲਈ ਤੇ ਨਾਲ ਖਾਲੀ ਪਈਆਂ ਪੋਸਟਾਂ ਤੁਰੰਤ ਭਰਨ ਲਈ ਪੰਜਾਬ ਦੇ ਪ੍ਰਧਾਨ ਜਸਵੰਤ ਸਿੰਘ ਅਤੇ ਹੋਰ ਮੈਂਬਰ ਪਾਵਰ ਕਾਮ ਦੀ ਮੈਨੇਜਮੈਂਟ ਨੂੰ ਮਿਲੇ ਜਿਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ। ਜਿਨ੍ਹਾਂ ਕਿਹਾ ਕਿ ਏਸ ਸੀ ਕੈਟਾਗਰੀ ਦਾ ਕੋਈ ਵੀ ਫੈਸਲਾ ਆ ਜਾਵੇ ਫਟ ਲਾਗੂ ਹੋ ਜਾਂਦਾ ਹੈ ਪ੍ਰੰਤੂ ਜਨਰਲ ਕੈਟਾਗਰੀ ਦਾ ਫੈਸਲਾ ਲਾਗੂ ਨਹੀਂ ਕੀਤਾ ਜਾਂਦਾ ਸੋ ਇਸਦਾ ਮੁਲਾਜਮਾ ਵਿੱਚ ਰੋਸ ਪਾਇਆ ਜਾ ਰਿਹਾ ਹੈ ਸੋ ਫੈਸਲੇ ਨੂੰ ਅਨੁਸਾਰ ਖਾਲੀ ਪਈਆਂ ਪੋਸਤ ਤੁਰੰਤ ਭਰੀਆਂ ਜਾਣ।