ਜਲਦ ਲੜਾਕੂ ਜਹਾਜ਼ ਉਡਾਉਣਗੀਆਂ ਦੇਸ਼ ਦੀਆਂ ਇਹ ਤਿੰਨ ਬਹਾਦਰ ਧੀਆਂ

ਨਵੀਂ ਦਿੱਲੀ— ਲੜਾਕੂ ਜਹਾਜ਼ ਉਡਾਉਣ ਵਾਲੀਆਂ ਦੇਸ਼ ਦੀਆਂ ਪਹਿਲੀਆਂ ਤਿੰਨ ਮਹਿਲਾ ਪਾਇਲਟ ਅਗਲੇ ਮਹੀਨੇ ਇਤਿਹਾਸ ਰਚਣ ਲਈ ਤਿਆਰ ਹਨ। ਇਹ ਤਿੰਨੇ ਪਾਇਲਟ 3 ਹਫਤੇ ਦੀ ਸਖਤ ਟ੍ਰੇਨਿੰਗ ਤੋਂ ਬਾਅਦ ਫੌਜ ਦਾ ਜੰਗੀ ਜਹਾਜ਼ ਉਡਾਉਣਗੀਆਂ। ਭਾਵਨਾ ਕੰਠ, ਅਵਨੀ ਚਤੁਰਵੇਦੀ ਤੇ ਮੋਹਨਾ ਸਿੰਘ ਨੂੰ ਪਿਛਲੇ ਸਾਲ ਜੁਲਾਈ ‘ਚ ਫਲਾਇੰਗ ਅਫਸਰ ਦੇ ਤੌਰ ‘ਤੇ ਕਮਿਸ਼ਨ ਮਿਲਿਆ ਸੀ। ਯੁੱਧ ਖੇਤਰ ਨੂੰ ਪ੍ਰਯੋਗ ਦੇ ਤੌਰ ‘ਤੇ ਮਹਿਲਾਵਾਂ ਲਈ ਖੋਲ੍ਹਣ ਦੇ ਸਰਕਾਰ ਦੇ ਫੈਸਲੇ ਦੇ ਇਕ ਸਾਲ ਤੋਂ ਵੀ ਘੱਟ ਸਮੇਂ ‘ਚ ਤਿੰਨਾਂ ਨੂੰ ਕਮਿਸ਼ਨ ਦੇ ਦਿੱਤਾ ਗਿਆ।
ਹਵਾਈ ਫੌਜ ਮੁਖੀ ਬੀ.ਐੱਸ. ਧਨੋਆ ਨੇ ਕਿਹਾ ਕਿ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਉਡਾਣ ਲਈ ਸਖਤ ਅਭਿਆਸ ਦੇ ਬਾਵਜੂਦ ਇਨ੍ਹਾਂ ਤਿੰਨਾਂ ਦਾ ਪ੍ਰਦਰਸ਼ਨ ਹੋਰ ਪਾਇਲਟਾਂ ਦੇ ਪ੍ਰਦਰਸ਼ਨ ਵਾਂਗ ਹੀ ਸ਼ਾਨਦਾਰ ਰਿਹਾ। ਤਿੰਨੇ ਮਹਿਲਾ ਫਾਇਟਰ ਪਾਇਲਟ ਦੀ ਸਿਖਲਾਈ ‘ਚ ਸ਼ਾਮਲ ਹਵਾਈ ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਅਗਲੇ ਮਹੀਨੇ ਲੜਾਕੂ ਜਹਾਜ਼ ਜੈੱਟ ਨੂੰ ਉਡਾਉਣਗੀਆਂ।

Be the first to comment

Leave a Reply