ਜਲਿਆਂਵਾਲਾ ਬਾਗ ‘ਚ ਵਿਸ਼ਵ ਕਵੀ ਰਵਿੰਦਰ ਨਾਥ ਟੈਗੋਰ ਦੀ ਮੂਰਤੀ

ਨਵੀਂ ਦਿੱਲੀ— ਰਾਜ ਸਭਾ ‘ਚ ਸ਼ੁੱਕਰਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ‘ਚ ਜਲਿਆਂਵਾਲਾ ਬਾਗ ‘ਚ ਵਿਸ਼ਵ ਕਵੀ ਰਵਿੰਦਰ ਨਾਥ ਟੈਗੋਰ ਦੀ ਮੂਰਤੀ ਲਾਉਣ ਦੀ ਮੰਗ ਕੀਤੀ ਗਈ, ਜਿੱਥੇ ਆਜ਼ਾਦੀ ਦੀ ਲੜਾਈ ‘ਚ ਅੰਗਰੇਜ਼ਾਂ ਵੱਲੋਂ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਈਆਂ ਜਾਣ ਦੀ ਘਟਨਾ ‘ਚ ਅਣਗਿਣਤ ਲੋਕ ਮਾਰੇ ਗਏ ਸਨ। ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਰੀਤਾਬਰਤ ਬੈਨਰਜੀ ਨੇ ਜ਼ੀਰੋ ਕਾਲ ‘ਚ ਇਹ ਮਾਮਲਾ ਚੁੱਕਿਆ, ਜਿਸ ਦਾ ਸਮਰਥਨ ਸਾਰੇ ਮੈਂਬਰਾਂ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਜਲਿਆਂਵਾਲਾ ਬਾਗ ਦੀ ਘਟਨਾ ਦੇ ਵਿਰੋਧ ‘ਚ ਟੈਗੋਰ ਨੇ ਨਾਈਟਹੁੱਡ ਦੀ ਉਪਾਧੀ ਵਾਪਸ ਦਿੱਤੀ ਸੀ, ਜੋ ਉਨ੍ਹਾਂ ਨੂੰ ਬ੍ਰਿਟੇਨ ਦੀ ਮਹਾਰਾਣੀ ਨੇ ਦਿੱਤੀ ਸੀ।
ਸ਼੍ਰੀ ਬੈਨਰਜੀ ਨੇ ਕਿਹਾ ਕਿ ਸ਼੍ਰੀ ਟੈਗੋਰ ਨੇ ਮਹਾਰਾਣੀ ਨੂੰ ਇਸ ਬਾਰੇ ਇਕ ਪੱਤਰ ਵੀ ਲਿਖਿਆ ਸੀ, ਜਿਸ ‘ਚ ਉਨ੍ਹਾਂ ਨੇ ਇਸ ਘਟਨਾ ਦੀ ਸਖਤ ਨਿੰਦਾ ਵੀ ਕੀਤੀ ਸੀ ਅਤੇ ਉਸ ‘ਚੋਂ ਆਪਣੀ ਇਕ ਕਵਿਤਾ ਵੀ ਭੇਜੀ ਸੀ, ਜਿਸ ‘ਚ ਡਰ ਮੁਕਤ ਦਿਮਾਗ ਦੀ ਗੱਲ ਉਨ੍ਹਾਂ ਨੇ ਲਿਖੀ ਸੀ। ਉਨ੍ਹਾਂ ਨੇ ਸ਼੍ਰੀ ਟੈਗੋਰ ਦੀ ਇਸ ਕਵਿਤਾ ਦਾ ਇਕ ਅੰਸ਼ ਵੀ ਪੜ੍ਹ ਕੇ ਸੁਣਾਇਆ ਅਤੇ ਕਿਹਾ ਕਿ ਟੈਗੋਰ ਦੇ ਇਸ ਪੱਤਰ ਨੂੰ ਜਲਿਆਂਵਾਲਾ ਬਾਗ ‘ਚ ਫਰੇਮ ਕਰ ਕੇ ਲਾਇਆ ਜਾਣਾ ਚਾਹੀਦਾ ਅਤੇ ਉੱਥੇ ਉਨ੍ਹਾਂ ਦੀ ਮੂਰਤੀ ਦੀ ਸਥਾਪਤ ਕੀਤੀ ਜਾਣੀ ਚਾਹੀਦੀ। ਸ਼੍ਰੀ ਬੈਨਰਜੀ ਨੇ ਇਹ ਵੀ ਕਿਹਾ ਕਿ ਆਸਾਮ ‘ਚ ਟੈਗੋਰ ਦੇ ਜਨਮਦਿਨ ‘ਤੇ ਹੋਣ ਵਾਲੀਆਂ ਛੁੱਟੀਆਂ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ, ਇਸ ‘ਤੇ ਸਾਰੇ ਮੈਂਬਰਾਂ ਨੇ ਸ਼ਰਮ ਕਰੋ-ਸ਼ਰਮ  ਕਰੋ ਦੇ ਨਾਅਰੇ ਲਾਏ ਗਏ।

Be the first to comment

Leave a Reply