ਜਲੰਧਰ ਜਾਣ ਵਾਲੀ ਪ੍ਰਾਈਵੇਟ ਕੰਪਨੀ ਵਿਜੇ ਦੀ ਬੱਸ ਦੀ ਵੀਰਵਾਰ ਸਵੇਰੇ ਮੋਗਾ ਨਜ਼ਦੀਕ ਇਕ ਟਰੱਕ ਨਾਲ ਜ਼ਬਰਦਸਤ ਟੱਕਰ ਹੋਈ

ਮੋਗਾ- ਰਾਜਸਥਾਨ ਦੇ ਜੈਪੁਰ ਤੋਂ ਚੱਲ ਕੇ ਜਲੰਧਰ ਜਾਣ ਵਾਲੀ ਪ੍ਰਾਈਵੇਟ ਕੰਪਨੀ ਵਿਜੇ ਦੀ ਬੱਸ ਦੀ ਵੀਰਵਾਰ ਸਵੇਰੇ ਮੋਗਾ ਨਜ਼ਦੀਕ ਇਕ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਿਨ੍ਹਾਂ ‘ਚ ਬੱਸ ਦਾ ਡਰਾਈਵਰ ਅਤੇ ਕੰਡਕਟਰ ਸ਼ਾਮਲ ਹਨ, ਜਦੋਂ ਕਿ 17 ਗੰਭੀਰ ਜ਼ਖਮੀਂ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ‘ਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ। ਮੌਕੇ ‘ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੋਟਕਪੂਰਾ ਤੋਂ ਮੋਗਾ ਰੋਡ ‘ਤੇ ਪਿੰਡ ਸਿੰਘਾਵਾਲਾ ਦੇ ਨਜ਼ਦੀਕ ਤੇਜ਼ ਰਫਤਾਰ ਆ ਰਹੀ ਬੱਸ ਨੇ ਅੱਗੇ ਜਾ ਰਹੇ ਟਰੱਕ ਦੇ ਪਿੱਛੇ ਟੱਕਰ ਮਾਰ ਦਿੱਤੀ। ਪ੍ਰਤੱਖ ਦਰਸ਼ੀਆਂ ਅਨਸਾਰ ਬੱਸ ਦੀ ਸਪੀਡ 100 ਤੋਂ ਵੀ ਵੱਧ ਹੋਵੇਗੀ। ਭਿਆਨਕ ਹਾਦਸੇ ਦੌਰਾਨ ਬੱਸ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ। ਇਹ ਘਟਨਾ ਇੰਨੀ ਜ਼ਬਰਦਸਤ ਸੀ ਕਿ ਕਈ ਸਵਾਰੀਆਂ ਦੇ ਅੰਗ ਪੈਰ, ਲੱਤਾਂ, ਖੋਪੜੀਆਂ ਵੀ ਰੋਡ ‘ਤੇ ਖਿੱਲਰੀਆਂ ਹੋਈਆਂ ਨਜ਼ਰ ਆਈਆਂ।

Be the first to comment

Leave a Reply