ਜਸ਼ਨਾਂ ਮੌਕੇ ਚਲਾਈ ਗੋਲੀ ਵਿੱਚ ਇੱਕ ਲੜਕੇ ਦੀ ਮੌਤ

ਕਰਾਚੀ – ਮੈਨੂੰ ਗੋਲੀ ਲੱਗੀ ਹੈ।’ ਇਹ ਸ਼ਬਦ ਪਾਕਿਸਤਾਨ ਨੂੰ ਚੈਂਪੀਅਨਜ਼ ਟਰਾਫੀ ਵਿੱਚ ਮਿਲੀ ਜਿੱਤ ਦੇ ਜਸ਼ਨਾਂ ਦੌਰਾਨ 15 ਸਾਲਾ ਹੁਸੈਨ ਦੇ ਮੂੰਹੋਂ ਆਖ਼ਰੀ ਵਾਰ ਨਿਕਲੇ। ਜਦੋਂ ਸਮੁੱਚਾ ਪਾਕਿਸਤਾਨ ਜਿੱਤ ਦੇ ਜਸ਼ਨਾਂ ਵਿੱਚ ਚੂਰ ਸੀ ਤਾਂ ਉਸ ਸਮੇਂ ਸਈਅਦ ਹੁਸੈਨ ਰਜ਼ਾ ਜ਼ੈਦੀ ਇੱਥੇ ਜਨਾਹ ਪੋਸਟ ਗਰੈਜੂਏਟ ਮੈਡੀਕਲ ਸੈਂਟਰ ਵਿੱਚ ਜ਼ਿੰਦਗੀ ਅਤੇ ਮੌਤ ਵਿਚਕਾਰ ਲੜਾਈ ਲੜ ਰਿਹਾ ਸੀ। ਸਈਅਦ ਕਾਜ਼ਮ ਜੈਦੀ ਦੇ ਪਰਿਵਾਰ ਲਈ ਜਿੱਤ ਦਾ ਜਸ਼ਨ ਮਾਤਮ ਵਿੱਚ ਬਦਲ ਗਿਆ ਕਿਉਂਕਿ ਜਸ਼ਨ ਦੇ ਦੌਰਾਨ ਚੱਲੀ ਗੋਲੀ ਨੇ ਉਸਦੇ ਘਰ ਦਾ ਹੋਣਹਾਰ ਚਿਰਾਗ਼ ਬੁਝਾ ਦਿੱਤਾ। ਇਹ ਇਕੱਲੀ ਘਟਨਾ ਨਹੀਂ ਪਾਕਿਸਤਾਨ ਵਿੱਚ ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਵਾਪਰੀਆਂ ਹਨ।

Be the first to comment

Leave a Reply