ਜਾਣੋ, 20 ਚੌਕੇ ਅਤੇ 7 ਛੱਕੇ ਲਗਾਉਣ ਵਾਲੀ ਹਰਮਨਪ੍ਰੀਤ ਕਿਵੇਂ ਬਣੀ ‘ਸਟਾਰ ਕ੍ਰਿਕਟਰ’

ਨਵੀਂ ਦਿੱਲੀ— ਪੰਜਾਬ ਦੇ ਮੋਗਾ ਦੀ ਹਰਮਨਪ੍ਰੀਤ ਕੌਰ ਨੇ ਮਹਿਲਾ ਵਰਲਡ ਕੱਪ ‘ਚ ਆਪਣੀ ਸ਼ਾਨਦਾਰ ਪਾਰੀ ਦੀ ਬਦੌਲਤ 6 ਵਾਰ ਦੀ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕ ਅਤੇ ਪਰਿਵਾਰ ਵਾਲਿਆਂ ਦਾ ਦਿਲ ਜਿੱਤ ਲਿਆ ਹੈ।
ਮਿਡਲ ਕਲਾਸ ਫੈਮਿਲੀ ਨਾਲ ਸਬੰਧ ਰਖਣ ਵਾਲੀ ਹਰਮਨਪ੍ਰੀਤ ਦੇ ਪਿਤਾ ਇਕ ਵਕੀਲ ਦੇ ਕੋਲ ਮੁੰਸ਼ੀ ਹਨ ਅਤੇ ਮਾਂ ਹਾਊਸ ਵਾਈਫ ਹੈ। ਮੈਦਾਨ ‘ਚ ਗੰਭੀਰਤਾ ਨਾਲ ਖੇਡਣ ਵਾਲੀ ਹਰਮਨਪ੍ਰੀਤ ਅਸਲ ਜ਼ਿੰਦਗੀ ‘ਚ ਬੇਹੱਦ ਸਟਾਈਲਿਸ਼ ਅਤੇ ਬਿੰਦਾਸ ਰਹਿੰਦੀ ਹੈ।
28 ਸਾਲਾ ਹਰਮਨਪ੍ਰੀਤ ਦਾ ਜਨਮ 8 ਮਾਰਚ 1989 ਨੂੰ ਮੋਗਾ ‘ਚ ਹੋਇਆ ਸੀ। ਪਿਤਾ ਹਰਮਿੰਦਰ ਸਿੰਘ ਨੇ ਦੱਸਿਆ ਕਿ ਹਰਮਨ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਕ ਸੀ। ਪਿਤਾ ਨੇ ਕਿਹਾ ਕਿ ਉਹ ਮੇਰੇ ਨਾਲ ਗ੍ਰਾਊਂਡ ‘ਚ ਜਾਂਦੀ ਸੀ ਅਤੇ ਉੱਥੇ ਇਕੱਲੀ ਕੁੜੀ ਹੁੰਦੀ ਸੀ ਜੋ ਮੁੰਡਿਆਂ ਨਾਲ ਖੇਡਦੀ ਸੀ। ਦਸਵੀਂ ਦੀ ਪੜ੍ਹਾਈ ਦੇ ਬਾਅਦ ਹਰਮਨਪ੍ਰੀਤ ਮੋਗਾ ਦੇ ਗਿਆਨ ਸਾਗਰ ਸਕੂਲ ‘ਚ ਪੜ੍ਹਨ ਲਈ ਗਈ, ਜਿੱਥੇ ਇਸ ਨੂੰ ਸੋਢੀ ਨੇ ਕ੍ਰਿਕਟ ਦੀ ਕੋਚਿੰਗ ਦਿੱਤੀ ਅਤੇ ਉਹ ਪਹਿਲੀ ਵਾਰ ਪੰਜਾਬ ਦੀ ਟੀਮ ‘ਚ ਚੁਣੀ ਗਈ। ਉਸ ਤੋਂ ਬਾਅਦ ਹਰਮਨਪ੍ਰੀਤ ਜਲੰਧਰ ਦੇ ਐੱਚ.ਐੱਮ.ਵੀ. ਕਾਲਜ ‘ਚ ਪੜ੍ਹਨ ਚਲੀ ਗਈ ਅਤੇ ਉੱਥੇ ਵੀ ਹਰਮਨਪ੍ਰੀਤ ਨੇ ਕ੍ਰਿਕਟ ਨੂੰ ਆਪਣਾ ਟੀਚਾ ਬਣਾ ਲਿਆ। ਉਸਦੇ ਇਸ ਮੁਕਾਮ ‘ਚ ਸਭ ਤੋਂ ਵੱਡਾ ਯੋਗਦਾਨ ਉਸ ਦੇ ਕੋਚ ਕੁਲਦੀਪ ਸਿੰਘ ਸੋਢੀ ਦਾ ਹੈ।
ਹਰਮਨਪ੍ਰੀਤ, ਟੀਮ ਇੰਡੀਆ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਅਤੇ ਅਜਿੰਕਯ ਰਹਾਣੇ ਨਾਲ ਮਿਲ ਚੁੱਕੀ ਹੈ ਅਤੇ ਸੋਸ਼ਲ ਸਾਈਡ ਫੇਸਬੁੱਕ ‘ਤੇ ਐਕਟਿਵ ਰਹਿੰਦੀ ਹੈ ਅਤੇ ਉਸ ਦਾ ਰੋਲ ਮਾਡਲ ਕ੍ਰਿਕਟਰ ਅਜਿੰਕਯ ਰਹਾਣੇ ਹੈ। ਕ੍ਰਿਕਟ ਲਾਈਫ ਦੀ ਗੱਲ ਕਰੀਏ ਤਾਂ ਹਰਮਨਪ੍ਰੀਤ ਨੇ 2009 ਆਈ.ਸੀ.ਸੀ. ਵਿਸ਼ਵ ਕੱਪ ‘ਚ ਆਸਟਰੇਲੀਆ ਦੇ ਖਿਲਾਫ ਡੈਬਿਊ ਕੀਤਾ ਸੀ। ਹਰਮਨ ਅਜੇ ਤੱਕ 73 ਵਨ-ਡੇ ਅਤੇ 68 ਟੀ-20 ਮੈਚ ਖੇਡ ਚੁੱਕੀ ਹੈ।

Be the first to comment

Leave a Reply