ਜਾਪਾਨ ਦੇ ਇੱਕ ਰੈਸਟੋਰੈਂਟ ਨੇ ਆਪਣੇ ਗਾਹਕਾਂ ਲਈ ਅਨੋਖੀ ਯੋਜਨਾ ਕੱਢੀ

ਟੋਕੀਓ: ਜਾਪਾਨ ਦੇ ਇੱਕ ਰੈਸਟੋਰੈਂਟ ਨੇ ਆਪਣੇ ਗਾਹਕਾਂ ਲਈ ਅਨੋਖੀ ਯੋਜਨਾ ਕੱਢੀ ਹੈ। ਆਮ ਤੌਰ ‘ਤੇ ਗਾਹਕ ਰੈਸਟੋਰੈਂਟ ਜਾਂਦਾ ਹੈ ਤਾਂ ਖਾਣੇ ਦਾ ਆਰਡਰ ਦਿੰਦਾ ਹੈ, ਫਿਰ ਖਾਣਾ ਖਤਮ ਹੋਣ ਤੋਂ ਬਾਅਦ ਉਸ ਨੂੰ ਬਿੱਲ ਦਾ ਭੁਗਤਾਨ ਕਰਨਾ ਪੈਂਦਾ ਹੈ ਪਰ ਜਾਪਾਨ ਦੇ ਇਸ ਰੈਸਟੋਰੈਂਟ ਵਿੱਚ ਗਾਹਕਾਂ ਤੋਂ ਪੈਸਾ ਨਹੀਂ ਲਏ ਜਾ ਰਹੇ ਪਰ ਉਨ੍ਹਾਂ ਦੀ ਸੇਵਾ ਲਈ ਜਾ ਰਹੀ ਹੈ। ਅਸਲ ਵਿੱਚ ਇਸ ਭੋਜਨ ਲਈ ਪੈਸੇ ਦੇਣ ਦੀ ਬਜਾਏ ਰੈਸਟੋਰੈਂਟ ਨੇ ਕਈ ਕੰਮਾਂ ਦਾ ਬਦਲ ਦਿੱਤਾ ਹੈ ਜਿਵੇਂ ਗਾਹਕਾਂ ਨੂੰ ਭੋਜਨ ਮੁਹੱਈਆ ਕਰਨਾ ਤੇ ਭਾਂਡੇ ਧੋਣਾ। ਜੀ ਹਾਂ, ਮੀਰਾਈ ਸ਼ੁਕੂਡੋ ਦੇ ਗਾਹਕਾਂ ਨੂੰ ਆਪਣੇ ਖਾਣੇ ਦਾ ਬਿੱਲ ਭਾਂਡੇ ਧੋ ਕੇ ਦੇਣਾ ਪੈਂਦਾ ਹੈ। ਉੱਥੇ ਹੀ ਗਾਹਕ ਆਪਣੇ ਖਾਣੇ ਦਾ ਬਿੱਲ ਬਾਕੀ ਗਾਹਕਾਂ ਨੂੰ ਖਾਣਾ ਪਰੋਸ ਕੇ ਦਿੰਦਾ ਹੈ। ਤੁਸੀਂ ਅਕਸਰ ਹਿੰਦੀ ਸਿਨੇਮਾ ਵਿੱਚ ਵੇਖਿਆ ਹੈ ਕਿ ਕਿਵੇਂ ਪੈਸਾ ਨਾ ਹੋਣ ਦੀ ਸਥਿਤੀ ਵਿੱਚ, ਫਿਲਮ ਦੇ ਅਦਾਕਾਰਾਂ ਨੂੰ ਭਾਂਡੇ ਧੋਣ ਲਾਈ ਕਿਹਾ ਜਾਂਦਾ ਹੈ। ਮਾਈਰਾ ਸ਼ੁਕੂਡੋ ਦੇ ਰੈਸਟੋਰੈਂਟ ਦੀ ਮਾਲਕਣ 33 ਸਾਲ ਦੀ ਔਰਤ ਨੇ ਇਸ ਨੂੰ ਸੱਚ ਕਰ ਦਿਖਾਇਆ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਰੈਸਟੋਰੈਂਟ ਦੀ ਮਾਲਕਣ ਤੋਂ ਇਲਾਵਾ ਕੋਈ ਅਜਿਹਾ ਕਰਮਚਾਰੀ ਨਹੀਂ ਜੋ ਹਮੇਸ਼ਾ ਲਈ ਕੰਮ ਕਰਦਾ ਹੈ। ਇਸ ਨੂੰ ਪੜ੍ਹ ਕੇ ਤੁਸੀਂ ਸ਼ਾਇਦ ਵਿਚਾਰ ਕਰ ਰਹੇ ਹੋਵੋ ਕਿ ਇਹ ਬਹੁਤ ਵਧੀਆ ਆਇਡੀਆ ਹੈ ਤੇ ਇਸ ਨੂੰ ਭਾਰਤ ਵਿੱਚ ਵੀ ਸ਼ੁਰੂ ਕਰ ਦੇਣਾ ਚਾਹੀਦਾ ਹੈ।