ਜਿਸ ਸਮੇਂ ਤੋਂ ਰਾਮ ਰਹੀਮ ਜੇਲ ‘ਚ ਆਇਆ ਹੈ ਬਾਕੀ ਕੈਦੀਆਂ ਲਈ ਪੇਰਸ਼ਾਨੀ ਦਾ ਕਾਰਨ ਬਣਿਆ

ਰੋਹਤਕ –  ਇਨ੍ਹਾਂ ਗੱਲਾਂ ਦਾ ਖੁਲਾਸਾ ਸੁਨਾਰੀਆ ਜੇਲ ‘ਚੋਂ ਜ਼ਮਾਨਤ ‘ਤੇ ਬਾਹਰ ਆਏ ਇਕ ਨੌਜਵਾਨ ਰਾਹੁਲ ਜੈਨ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਸ ਸਮੇਂ ਤੋਂ ਰਾਮ ਰਹੀਮ ਜੇਲ ‘ਚ ਆਇਆ ਹੈ ਬਾਕੀ ਕੈਦੀਆਂ ਲਈ ਪੇਰਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਰਾਮ ਰਹੀਮ ਜੇਲ ‘ਚ ਕੋਈ ਕੰਮ ਨਹੀਂ ਕਰਦਾ। ਹਾਲਾਂਕਿ ਜੇਲ ਪ੍ਰਸ਼ਾਸਨ ਵਲੋਂ ਇਹ ਦੱਸਿਆ ਗਿਆ ਹੈ ਕਿ ਰਾਮ ਰਹੀਮ ਜੇਲ ‘ਚ ਕੰਮ ਕਰ ਰਿਹਾ ਹੈ ਅਤੇ ਉਸਨੂੰ 20 ਤੋਂ 40 ਰੁਪਏ ਦਿਹਾੜੀ ਮਿਲ ਰਹੀ ਹੈ।    ਕੈਦੀ ਰਾਹੁਲ ਜੈਨ ਨੇ ਕਿਹਾ ਕਿ ਜੇਲ ਪ੍ਰਸ਼ਾਸਨ ਦਾ ਵਿਵਹਾਰ ਬਾਕੀ ਕੈਦੀਆਂ ਮੁਕਾਬਲੇ ਰਾਮ ਰਹੀਮ ਨਾਲ ਵੱਖ ਤਰ੍ਹਾਂ ਦਾ ਹੁੰਦਾ ਹੈ। ਕੈਦੀਆਂ ਦੀ ਆਪਣੇ ਪਰਿਵਾਰ ਨਾਲ ਮੁਲਾਕਾਤ ਵੀ ਹੁੰਦੀ ਹੈ ਤਾਂ 20 ਮਿੰਟ ਤੋਂ ਵੀ ਘੱਟ ਦਾ ਸਮਾਂ ਮਿਲਦਾ ਹੈ। ਦੂਸਰੇ ਪਾਸੇ ਰਾਮ ਰਹੀਮ ਨੂੰ ਆਪਣੇ ਪਰਿਵਾਰ ਨਾਲ ਮਿਲਣ ਲਈ 2 ਘੰਟੇ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ ਜੈਨ ਨੇ ਕਿਹਾ ਕਿ ਜੇਲ ਪ੍ਰਸ਼ਾਸਨ ਰਾਮ ਰਹੀਮ ਨੂੰ ਇੰਨੀ ਸੁਵੀਧਾ ਦਿੰਦਾ ਹੈ ਕਿ ਉਸਦਾ ਭੋਜਨ ਤੱਕ ਜੇਲ ਅਧਿਕਾਰੀ ਸਪੈਸ਼ਲ ਗੱਡੀ ‘ਚ ਲੈ ਕੇ ਆਉਂਦੇ ਹਨ। ਹਾਲਾਂਕਿ ਕੈਦੀ ਨੇ ਦੱਸਿਆ ਕਿ ਭੋਜਨ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਂਦੀ ਹੈ। ਦਰਅਸਲ ਰੋਹਤਕ ਦੇ ਰਹਿਣ ਵਾਲੇ ਰਾਹੁਲ ਜੈਨ ਇਕ ਮਾਮਲੇ ਅਧੀਨ ਸੁਨਾਰੀਆ ਜੇਲ ‘ਚ ਬੰਦ ਸਨ ਅਤੇ ਸ਼ੁੱਕਰਵਾਰ ਸ਼ਾਮ ਨੂੰ ਹੀ ਜੇਲ ‘ਚੋਂ ਜ਼ਮਾਨਤ ‘ਤੇ ਬਾਹਰ ਆਏ।  ਜੈਨ ਨੇ ਕਿਹਾ ਕਿ ਜੇਲ ਪ੍ਰਸ਼ਾਸਨ ਨੇ ਕੈਦੀਆਂ ਨੂੰ ਚਿਤਾਵਨੀ ਦਿੱਤੀ ਹੋਈ ਹੈ ਕਿ ਕੋਈ ਵੀ ਕੈਦੀ ਰਾਮ ਰਹੀਮ ਦੇ ਬੈਰਕ ਵਾਲੇ ਪਾਸੇ ਨਹੀਂ ਜਾਵੇਗਾ ਅਤੇ ਜੇਕਰ ਕੋਈ ਜਾਵੇਗਾ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰਾਮ ਰਹੀਮ ਤੋਂ ਪਰੇਸ਼ਾਨ ਸਾਰੇ ਕੈਦੀਆਂ ਨੇ ਉਸਦੇ ਵਿਰੋਧ ‘ਚ ਪਹਿਲਾਂ ਵੀ ਹੜਤਾਲ ਕੀਤੀ ਸੀ। ਜੈਨ ਨੇ ਕਿਹਾ ਕਿ ਰਾਮ ਰਹੀਮ ਦੇ ਜੇਲ ‘ਚ ਆਉਣ ਕਰਕੇ ਬਾਕੀ ਕੈਦੀਆਂ ਦਾ ਜ਼ਰੂਰੀ ਸਮਾਨ ਮਿਲਣਾ ਬੰਦ ਹੋ ਗਿਆ ਸੀ। ਜੱਜ ਵਲੋਂ ਜੇਲ ਪ੍ਰਸ਼ਾਸਨ ਨੂੰ ਫਟਕਾਰ ਲਗਾਉਣ ਤੋਂ ਬਾਅਦ ਹੀ ਬਾਕੀ ਕੈਦੀਆਂ ਲਈ ਜ਼ਰੂਰੀ ਸਮਾਨ ਆਉਣਾ ਸ਼ੁਰੂ ਹੋਇਆ।

Be the first to comment

Leave a Reply

Your email address will not be published.


*