ਜਿਹੜੇ ਨਰਸਿੰਗ ਹੋਮਸ ‘ਚ ਆਈ. ਸੀ. ਯੂ. ਨਹੀਂ, ਉਹ ਆਪ੍ਰੇਸ਼ਨ ਨਹੀਂ ਕਰ ਸਕਦੇ:ਸੁਪਰੀਮ ਕੋਰਟ

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਹੈ ਕਿ ਜਿਹੜੇ ਨਰਸਿੰਗ ਹੋਮਸ ‘ਚ ਆਈ. ਸੀ. ਯੂ. ਨਹੀਂ, ਉਹ ਆਪ੍ਰੇਸ਼ਨ ਨਹੀਂ ਕਰ ਸਕਦੇ। ਆਈ. ਸੀ. ਯੂ. ਦੀ ਘਾਟ ਕਾਰਨ ਮਰੀਜ਼ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਜਸਟਿਸ ਆਦਰਸ਼ ਕੁਮਾਰ ਗੋਇਲ ਅਤੇ ਯੂ. ਯੂ. ਲਲਿਤ ਨੇ ਇਹ ਫੈਸਲਾ ਬਿਜਾਏ ਕੁਮਾਰ  ਸਿਨ੍ਹਾ ਵਲੋਂ ਦਾਇਰ ਕੀਤੀ ਗਈ ਇਕ ਰਿੱਟ ‘ਤੇ ਕੀਤਾ ਹੈ। ਰਿੱਟਕਰਤਾ ਨੇ ਆਪਣੀ ਪਤਨੀ ਨੂੰ ਹਸਪਤਾਲ ਦੀ ਅਖੌਤੀ ਲਾਪਰਵਾਹੀ ਕਾਰਨ ਗੁਆ ਦਿੱਤਾ ਸੀ।
ਕੋਲਕਾਤਾ ਦੇ ਆਸ਼ੂਤੋਸ਼ ਨਰਸਿੰਗ ਹੋਮ ‘ਚ ਡਾ. ਵਿਸ਼ਵਨਾਥ ਦਾਸ ਨੇ ਬਿਜਾਏ ਦੀ ਪਤਨੀ ਦੀ ਹਿਸਟੀਰਿਕਟਾਮੀ ਸਰਜਰੀ ਕੀਤੀ ਸੀ। ਇਹ ਸਰਜਰੀ 1993 ‘ਚ ਹੋਈ ਸੀ।  ਇਸ ਦੇ ਮਗਰੋਂ ਉਸ ਦੀ ਮੌਤ ਹੋ ਗਈ। ਇਸ ਨਰਸਿੰਗ ਹੋਮ ‘ਚ ਆਈ. ਸੀ. ਯੂ. ਦੀ ਸਹੂਲਤ ਨਹੀਂ ਸੀ। ਇਹ ਮਾਮਲਾ 2008 ਤੋਂ ਸੁਪਰੀਮ ਕੋਰਟ ‘ਚ ਪੈਂਡਿੰਗ ਸੀ। ਇਸ ਮਾਮਲੇ ‘ਚ ਰਿੱਟਕਰਤਾ ਦੀ ਵੀ ਮੌਤ ਹੋ ਚੁੱਕੀ ਹੈ

Be the first to comment

Leave a Reply