ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਕਈ ਵਡੇ ਫ਼ੈਸਲੇ ਲਏ ਗਏ

ਨਵੀਂ ਦਿੱਲੀ- ਪਹਿਲਾਂ 28 ਫੀਸਦੀ ਸਲੈਬ ਵਿਚ ਕੁਲ 227 ਵਸਤਾਂ ਸਨ। ਸ਼ੁਕਰਵਾਰ ਨੂੰ ਵਿਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ ‘ਚ ਹੋਈ ਜੀਐਸਟੀ ਪ੍ਰੀਸ਼ਦ ਦੀ 23ਵੀਂ ਬੈਠਕ ‘ਚ ਇਹ ਵਡੇ ਫੈਸਲੇ ਲਏ ਗਏ ਹਨ।ਜੀਐਸਟੀ ਪ੍ਰੀਸ਼ਦ ਨੇ 227 ਚੀਜ਼ਾਂ ਦੀ ਬਜਾਏ ਸਿਰਫ 50 ਚੀਜ਼ਾਂ ਨੂੰ ਹੀ 28 ਫੀਸਦੀ ਟੈਕਸ ਦੇ ਦਾਇਰੇ ‘ਚ ਰਖਣ ਦਾ ਫੈਸਲਾ ਕੀਤਾ ਹੈ। ਵਿਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ ਵਾਲੀ ਬੈਠਕ ‘ਚ ਆਮ ਜਨਤਾ ਅਤੇ ਕਾਰੋਬਾਰੀਆਂ ਨੂੰ ਵਡੀ ਰਾਹਤ ਦਿੰਦੇ ਹੋਏ 177 ਚੀਜ਼ਾਂ ‘ਤੇ ਟੈਕਸ ਦਰ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦਿਤੀ ਗਈ ਹੈ। 1 ਜੁਲਾਈ 2017 ਤੋਂ ਬਾਅਦ ਜੀਐਸਟੀ ‘ਚ ਇਹ ਵਡਾ ਫੇਰਬਦਲ ਕੀਤਾ ਗਿਆ ਹੈ। ਇਸ ਦਾ ਰਸਮੀ ਐਲਾਨ ਸਰਕਾਰ ਵਲੋਂ ਸ਼ਾਮ ਤਕ ਕੀਤਾ ਜਾਵੇਗਾ ਅਤੇ ਜਲਦ ਹੀ ਬਾਜ਼ਾਰ ‘ਚ ਇਹ ਸਾਮਾਨ ਸਸਤੇ ਹੋਣੇ ਸ਼ੁਰੂ ਹੋ ਜਾਣਗੇ।ਚਿਊਇੰਗ ਗੰਮ, ਚਾਕਲੇਟ, ਸਾਬਣ-ਸਰਫ, ਵਾਸ਼ਿੰਗ ਪਾਊਡਰ, ਸ਼ੇਵਿੰਗ ਕ੍ਰੀਮ, ਮੇਕਅਪ ਦੇ ਸਾਮਾਨ, ਵਾਲਾਂ ਦੇ ਸਾਮਾਨ ਜਿਵੇਂ ਕਿ ਸ਼ੈਂਪੂ, ‘ਆਫਟਰ ਸ਼ੇਵ‘, ਗ੍ਰੇਨਾਈਟ, ਕੈਮਰਾ, ਡਿਊਡਰੈਂਟ, ਸਕਿਨ ਕੇਅਰ ‘ਤੇ ਟੈਕਸ ਦਰ ਹੁਣ 18 ਫੀਸਦੀ ਹੋਵੇਗੀ, ਜੋ ਹੁਣ ਤਕ 28 ਫੀਸਦੀ ਸੀ। ਇਸ ਤਰ੍ਹਾਂ ਇਨ੍ਹਾਂ ਦੀ ਕੀਮਤ ਹੁਣ ਤਕਰੀਬਨ 10 ਫੀਸਦੀ ਤਕ ਘਟ ਹੋਵੇਗੀ।ਇਨ੍ਹਾਂ ਚੀਜ਼ਾਂ ‘ਤੇ ਰੇਟ ਘਟਣ ਨਾਲ ਲੋਕਾਂ ਦੀ ਜੇਬ ‘ਤ ਵਡਾ ਬੋਝ ਘਟੇਗਾ। ਹਾਲਾਂਕਿ ਜਿਨ੍ਹਾਂ 50 ਚੀਜ਼ਾਂ ‘ਤੇ 28 ਫੀਸਦੀ ਟੈਕਸ ਹੋਵੇਗਾ ਉਨ੍ਹਾਂ ‘ਚ ਆਟੋਮੋਬਾਇਲ ਸਮੇਤ ਪਾਨ-ਮਸਾਲਾ, ਏਅਰ ਕੰਡੀਸ਼ਨਰ (ਏਸੀ), ਪੇਂਟ ਅਤੇ ਸੀਮੈਂਟ ਪਹਿਲੇ ਦੀ ਤਰ੍ਹਾਂ ਹੀ ਸ਼ਾਮਲ ਰਹਿਣਗੇ। 28 ਫੀਸਦੀ ਸਲੈਬ ‘ਚ ਕੀਤੇ ਗਏ ਵਡੇ ਬਦਲਾਅ ਨਾਲ ਸਰਕਾਰੀ ਖਜ਼ਾਨੇ ਨੂੰ ਸਾਲਾਨਾ 20,000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।ਜੇਤਲੀ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਕੁਝ ਵਸਤਾਂ ‘ਤੇ 28 ਫੀਸਦੀ ਟੈਕਸ ਦੀ ਦਰ ਨਹੀਂ ਹੋਣੀ ਚਾਹੀਦੀ ਅਤੇ ਪਿਛਲੀਆਂ ਤਿੰਨ-ਚਾਰ ਮੀਟਿੰਗਾਂ ਵਿਚ ਜੀਐਸਟੀ ਪ੍ਰੀਸ਼ਦ ਨੇ 100 ਵਸਤਾਂ ‘ਤੇ ਜੀਐਸਟੀ ਦੀ ਦਰ ਵਿਚ ਕਮੀ ਕੀਤੀ ਹੈ।

Be the first to comment

Leave a Reply