ਜੀ. ਐਚ. ਜੀ. ਅਕੈਡਮੀਂ ਫਰਿਜ਼ਨੋਂ ਵੱਲੋਂ ਲਾਏ ਜਾ ਰਹੇ ਸਲਾਨਾ ਕੈਂਪ ਵਿੱਚ ੫੦੦ ਤੋਂ ਵਧੀਕ ਬੱਚੇ ਹੋਏ ਦਾਖਲ

29 ਜੁਲਾਈ ਨੂੰ ਹੋਵੇਗਾ ਅੰਤਰ-ਰਾਸ਼ਟਰੀ ਯੁਵਕ ਮੇਲਾ’
ਫਰਿਜ਼ਨੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਵਿਦੇਸ਼ਾ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਬੱਚਿਆ ਨੂੰ ਉਸ ਨਾਲ ਜੋੜਨ ਲਈ ਜੀ. ਅੇਚ. ਜੀ. ਸੰਗੀਤ ਅਤੇ ਡਾਂਸ਼ ਅਕੈਡਮੀ ਫਰਿਜ਼ਨੋ ਵੱਲੋਂ ਹਰ ਸਾਲ ਵਾਗ ਇਸ ਸਾਲ ਸਲਾਨਾ ਗਿੱਧਾ, ਭੰਗੜਾ ਅਤੇ ਸੰਗੀਤ ਆਦਿਕ ਪੰਜਾਬੀ ਸੱਭਿਆਚਾਰਕ ਸਿੱਖਲਾਈ ਕੈਂਪ 14 ਜੁਲਾਈ ਤੋਂ ਪੰਜਾਬੀ ਸਕੂਲ ਫਰਿਜ਼ਨੋ ਵਿਖੇ ਡਾ: ਦਲਜਿੰਦਰ ਸਿੰਘ ਜੌਹਲ (ਅੰਤਰ ਰਾਸ਼ਟਰੀ ਭੰਗੜਾ ਕੋਚ) ਦੀ ਅਗਵਾਈ ਅਧੀਨ ਸੁਰੂ ਕੀਤਾ ਗਿਆ ਹੈ। ਇਸ ਕੈਂਪ ਵਿੱਚ ਸੁਚੱਜੇ ਕੋਚਾ ਦੁਆਰਾ ਸਿੱਖਲਾਈ ਦਿੱਤੀ ਜਾ ਰਹੀ ਹੈ। ਪ੍ਰਬੰਧਕਾ ਅਨੁਸਾਰ ਇਸ ਕੈਂਪ ਵਿੱਚ 500 ਤੋਂ ਵਧੀਕ ਬੱਚੇ ਦਾਖਲ ਹੋਏ ਹਨ। ਜਦ ਕਿ ਹੋਰ ਵੀ ਬਹੁਤ ਸਾਰੇ ਮਾਪੇ ਆਪਣੇ ਬੱਚਿਆ ਨੂੰ ਰੋਜ਼ਾਨਾ ਲੈ ਕੇ ਆ ਰਹੇ ਹਨ। ਜੋ ਰੋਜਾਨਾ ਗੁਰਬਾਣੀ ਮੂਲ-ਮੰਤਰ ਦੇ ਜਾਪ ਕਰਨ ਉਪਰੰਤ ਰਲ ਕੇ ਅਰਦਾਸ ਕਰਦੇ ਹਨ। ਇਸ ਬਾਅਦ ਬੱਚੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਗਿੱਧਾ-ਭੰਗਤਾ ਤੇ ਹੋਰ ਗੀਤ ਸੰਗੀਤ ਆਦਿਕ ਗਤੀਵਿਧੀਆਂ ਦੀ ਸਿੱਖਿਆ ਸ੍ਰੇਸ਼ਟ ਮਾਹਰਾ ਤੋਂ ਪ੍ਰਾਪਤ ਕਰਦੇ ਹਨ। ਰੋਜਾਨਾ ਸਾਮ ਨੂੰ ਬੱਚੇ ਅਤੇ ਮਾਪੇ ਰਲ ਗੁਰੂ ਦੇ ਲੰਗਰਾ ਨੂੰ ਛਕਦੇ ਹਨ। ਅਜਿਹਾ ਕਰਕੇ ਜਿੱਥੇ ਬੱਚਿੱਆ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਿਆ ਜਾ ਰਿਹਾ, ਉੱਥੇ ਇੰਨਾ ਵਿੱਚ ਭਾਈਚਾਰਕ ਸਾਂਝ ਤੇ ਸਮਾਨਤਾ ਨਾਲ ਰਹਿਣ ਦੇ ਗੁਣ ਵੀ ਭਰੇ ਜਾ ਰਹੇ ਹਨ। ਇਸ ਕੈਂਪ ਦੌਰਾਨ ਵਿਦੇਸ਼ਾ ਵਿੱਚ ਰਹਿੰਦੇ ਹੋਏ ਬੱਚੇ ਪੰਜਾਬੀ ਸੱਭਿਆਚਾਰ ਪ੍ਰਤੀ ਜਾਗਰੂਕ ਹੁੰਦੇ ਹਨ ਅਤੇ ਰੋਜਾਨਾ ਗੁਰੂਘਰ ਵੀ ਨਸਮਸ਼ਤਕ ਹੁੰਦੇ ਹਨ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰ ਅਤੇ ਬਜੁਰਗ ਵੀ ਆਪਸੀ ਮਿਲ ਸਾਂਝਾ ਸਮਾਂ ਬਤੀਤ ਕਰ ਖੁਸ਼ੀ ਮਹਿਸ਼ੂਸ ਕਰਦੇ ਹਨ। ਇਸੇ ਤਰ੍ਹਾਂ ਕੈਂਪ ਦੌਰਾਨ ਬੱਚਿਆ ਅਤੇ ਉਨ੍ਹਾਂ ਦੇ ਮਾਪਿਆ ਨੂੰ ਵੱਖ-ਵੱਖ ਵਿਭਾਗਾ ਨਾਲ ਸੰਬੰਧਤ ਅਮੈਰੀਕਨ ਅਧਿਕਾਰੀਆਂ ਨਾਲ ਮਿਲਾਇਆ ਅਤੇ ਗੱਲਬਾਤ ਕਰਵਾਈ ਜਾਂਦੀ ਹੈ। ਜਿਸ ਨਾਲ ਬੱਚਿਆ ਵਿੱਚ ਆਤਮ-ਵਿਸ਼ਵਾਸ਼ ਆਉਦਾ ਹੈ ਅਤੇ ਸਿੱਖ ਭਾਈਚਾਰੇ ਨੂੰ ਬਾਕੀ ਅਮਰੀਕਨ ਲੋਕਾਂ ਵਿੱਚ ਆਪਣੀ ਪਹਿਚਾਣ ਬਣਾਉਣ ਦਾ ਮੌਕਾ ਵੀ ਮਿਲਦਾ ਹੈ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਬੱਚਿਆ ਤੋਂ ਇਲਾਵਾ ਇਸ ਕੈਂਪ ਪ੍ਰਤੀ ਮਾਪਿਆ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਕਰਕੇ ਭਾਰੀ ਗਿਣਤੀ ਵਿੱਚ ਰੋਜ਼ਾਨਾ ਪਰਿਵਾਰ ਹਾਜ਼ਰੀਆਂ ਭਰ ਬੱਚਿਆਂ ਦੀ ਚਲ ਰਹੀ ਤਿਆਰੀ ਅਤੇ ਸਰਗਰਮੀਆਂ ‘ਤੇ ਉਨ੍ਹਾਂ ਦਾ ਹੌਸ਼ਲਾ ਅਫਜਾਈ ਕਰ ਰਹੇ ਹਨ।
ਕੈਂਪ ਦੀ ਸਮਾਪਤੀ ਦੇ ਆਖਰੀ ਦਿਨ 29 ਜੁਲਾਈ ਦਿਨ ਸ਼ਨੀਵਾਰ ਨੂੰ ਅੰਤਰ-ਰਾਸਟਰੀ ਪੱਧਰ ਤੇ ਯੁਵਕ ਮੇਲਾ ਸ਼ੈਂਟਰਲ ਹਾਈ ਸਕੂਲ ਫਰਿਜ਼ਨੋ ਵਿਖੇ ਖੁਲ੍ਹੇ ਹਾਲ ਵਿੱਚ ਕਰਵਾਇਆ ਜਾਵੇਗਾ। ਇਸ ਦੀ ਕੋਈ ਦਾਖਲਾ ਟਿਕਟ ਨਹੀਂ ਹੋਵੇਗੀ। ਜਿਸ ਵਿੱਚ ਅਮਰੀਕਾ ਦੀਆਂ ਵੱਖ-ਵੱਖ ਸਟੇਟਾ ਤੋਂ ਇਲਾਵਾ ਕਨੇਡਾ ਤੋਂ ਵੀ ਟੀਮਾ ਸਿਰਕਤ ਕਰਨਗੀਆਂ। ਇਸ ਸਾਂਝੇ ਕਾਰਜ਼ ਨੂੰ ਨੇਪਰੇ ਚਾੜਨ ਵਿੱਚ ਉਦੈਦੀਪ ਸਿੰਘ ਸਿੱਧੂ, ਪਰਮਜੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਸਰੋਏ, ਜਗਰੂਪ ਸਿੰਘ ਧਾਲੀਵਾਲ, ਸੁਖਦੇਵ ਸਿੰਘ ਚੀਮਾਂ, ਗੁਰਦੀਪ ਸ਼ੇਰਗਿੱਲ, ਸਤਿੰਦਰ ਸਿੰਘ ਸੱਗੂ ਅਤੇ ਸਮੁੱਚੀ ਜੀ. ਐਚ. ਜੀ. ਟੀਮ ਦਾ ਸਲਾਘਾਯੋਗ ਉੱਦਮ ਹੈ। ਅਜਿਹੇ ਅਲੌਕਿਕ ਨਜ਼ਾਰੇ ਦਾ ਅਨੰਦ ਮਾਨਣ ਅਤੇ ਬੱਚਿਆ ਦੀ ਪੇਸ਼ਕਾਰੀ ਦੇਖਣ ਲਈ ਸਮੂੰਹ ਪੰਜਾਬੀਅਤ ਨੂੰ ਖੁੱਲਾ ਸੱਦਾ ਦਿੱਤਾ ਜਾਦਾ ਹੈ। 

Be the first to comment

Leave a Reply