ਜੀ.ਐਸ.ਟੀ. ਕਾਨੂੰਨ ਖਿਲਾਫ ਪ੍ਰਦਰਸ਼ਨ ਕਰਕੇ ਜ਼ੋਰਦਾਰ ਨਾਅਰੇਬਾਜ਼ੀ

ਨਾਭਾ  : ਸ਼ੁੱਕਰਵਾਰ ਨੂੰ ਸਥਾਨਕ ਦੇਵੀਦਿਵਾਲਾ ਚੌਕ ਸਥਿਤ ਨਾਭਾ ਵਪਾਰ ਸੇਵਾ ਮੰਡਲ ਨੇ ਪ੍ਰਧਾਨ ਵਿਵੇਕ ਸਿੰਗਲਾ ਦੀ ਅਗਵਾਈ ਵਿਚ ਜੀ.ਐਸ.ਟੀ. ਕਾਨੂੰਨ ਖਿਲਾਫ ਪ੍ਰਦਰਸ਼ਨ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ| ਨਾਭਾ ਵਪਾਰ ਸੇਵਾ ਮੰਡਲ ਵੱਲੋਂ ਦੇਵੀਦਿਵਾਲਾ ਚੌਕ ਤੋਂ ਰੋਸ ਮਾਰਚ ਸ਼ੁਰੂ ਕਰਕੇ ਬੌੜਾਂ ਗੇਟ ਚੌਕ ਵਿਖੇ ਸਮਾਪਤ ਕੀਤਾ|ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਵਿਵੇਕ ਸਿੰਗਲਾ (ਵਿੱਕੀ) ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ਾਂ ਦੀ ਯਾਤਰਾ ਦੀ ਲਾਲਸਾ ਨੂੰ ਛੱਡ ਕੇ ਦੇਸ਼ ਦੇ ਵਪਾਰੀਆਂ ਦੇ ਦਿਲਾਂ ਦੀ ਰਮਜ ਪਛਾਣਨ ਅਤੇ ਜਿਹੜਾ ਵਪਾਰੀ ਵਰਗ ਤੇ ਜੀ.ਐਸ.ਟੀ ਦੇ ਰੂਪ ਵਿਚ ਕਾਲਾ ਕਾਨੂੰਨ ਥੋਪਿਆ ਜਾ ਰਿਹਾ ਹੈ, ਉਸ ‘ਤੇ ਫਿਰ ਤੋਂ ਗੌਰ ਕਰਨ ਤਾਂ ਜੋ ਕੇਂਦਰ ਸਰਕਾਰ ਪ੍ਰਤੀ ਵੱਧ ਰਿਹਾ ਵਪਾਰੀਆਂ ਦਾ ਗੁੱਸਾ ਸ਼ਾਂਤ ਹੋ ਸਕੇ।
ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਸ ਜੀ.ਐਸ.ਟੀ. ਬਿਲ ਵਿਚ ਸਮਾਂ ਰਹਿੰਦਿਆਂ ਸੋਧ ਨਾ ਕੀਤੀ ਤਾਂ ਵਪਾਰੀ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ, ਜਿਸਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ

Be the first to comment

Leave a Reply