ਜੀ.ਐਸ.ਟੀ 30 ਜੂਨ ਨੂੰ ਅੱਧੀ ਰਾਤ ਨੂੰ ਲਾਗੂ ਹੋਵੇਗਾ

ਨਵੀਂ ਦਿੱਲ — ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਵਸਤੂ ਸੇਵਾ ਕਰ (ਜੀ.ਐਸ.ਟੀ) ਨੂੰ ਲਾਗੂ ਕਰਨ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਜੀ.ਐਸ.ਟੀ. ਨੂੰ ਲਾਗੂ ਕਰਨ ਲਈ ਵਿਸ਼ੇਸ਼ ਇਜਲਾਸ ਹੋਵੇਗਾ। 1 ਜੁਲਾਈ ਨੂੰ ਦੇਸ਼ ਭਰ ‘ਚ ਜੀ.ਐਸ.ਟੀ. ਲਾਗੂ ਕੀਤਾ ਜਾ ਰਿਹਾ ਹੈ। ਇਸ ਨਵੀਂ ਕਰ ਪ੍ਰਣਾਲੀ ਦੀ ਸ਼ੁਰੂਆਤ 30 ਜੂਨ ਦੀ ਅੱਧੀ ਰਾਤ ਨੂੰ ਸੰਸਦ ਦੇ ਇਤਿਹਾਸਕ ਕੇਂਦਰੀ ਚੈਂਬਰ ‘ਚ ਹੋਵੇਗੀ। ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਮੌਜੂਦਗੀ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ। ਦੱਸਿਆ ਜਾਂਦਾ ਹੈ ਕਿ ਜੀ.ਐਸ.ਟੀ. ਤੋਂ ਬਾਅਦ ਕੁੱਝ ਸਮੇਂ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਹ ਨਵੀਂ ਟੈਕਸ ਪ੍ਰਣਾਲੀ 2000 ਅਰਬ ਡਾਲਰ ਤੋਂ ਵੱਡੀ ਅਰਥ ਵਿਵਸਥਾ ਨੂੰ ਨਵਾਂ ਰੂਪ ਦੇਵੇਗੀ।

Be the first to comment

Leave a Reply