ਜੀ ਨਿਊਜ਼ ਨੇ ਦਿੱਤਾ ਮਾਜੀਠੀਆ ਨੂੰ ਸੌ ਕਰੋੜ ਹਰਜਾਨੇ ਦਾ ਕਾਨੂੰਨੀ ਨੋਟਿਸ

ਚੰਡੀਗੜ੍ਹ – ਜ਼ੀ ਨਿਊਜ਼ ਪੰਜਾਬ ਹਰਿਆਣਾ ਹਿਮਚਲ ਦੇ ਸੰਪਾਦਕ ਦਿਨੇਸ਼ ਸ਼ਰਮਾ ‘ਤੇ ਅਕਾਲੀਦਲ ਲੀਡਰ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਏ ਵੀਹ ਕਰੋੜ ਰੁਪਏ ਲੈਣ ਦੇ ਇਲਜ਼ਾਮਾਂ ‘ਤੇ ਜ਼ੀ ਮੀਡੀਆ ਨੇ ਨੋਟਿਸ ਲੈਂਦਿਆਂ ਮਾਣਹਾਨੀ ਬਦਲੇ ਸੌ ਕਰੋੜ ਦੇ ਹਰਜਾਨੇ ਦਾ ਨੋਟਿਸ ਭੇਜਿਆ ਹੈ।
ਜ਼ਿਕਰਯੋਗ ਹੈ ਕਿ ਮਜੀਠੀਆ ਨੇ ਜ਼ੀ ਦੇ ਸੰਪਾਦਕ ‘ਤੇ ਪਿਛਲੀਆਂ ਚੋਣਾਂ ਸਮੇਂ ਵੀਹ ਕਰੋੜ ਰੁਪਏ ਲੈਣ ਦੇ ਇਲਜ਼ਾਮ ਲਗਾਏ ਗਏ ਸਨ ਜਿਨ੍ਹਾਂ ਨੂੰ ਦਿਨੇਸ਼ ਵੱਲੋਂ ਸਿਰੇ ਤੋਂ ਨਕਾਰਿਆ ਗਿਆ ਸੀ।