ਜੂਨੀਅਰ ਵਰਗ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਬਣਿਆ ਚੈਂਪੀਅਨ

ਫ਼ਿੰਨਲੈਂਡ –  ਪਿਛਲੇ ਦਿਨੀਂ ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਆਊਟਡੋਰ ਸੀਜ਼ਨ ਦੇ ਫ਼ਾਈਨਲ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ 12 ਸਾਲ ਦੇ ਵਰਗ ਵਿੱਚ ਪੰਜਾਬੀਆਂ ਦੇ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਸੋਨੇ ਦਾ ਤਮਗਾ ਜਿੱਤਿਆ। ਪਿਛਲੇ ਸਾਲ ਇੰਡੋਰ ਸੀਜ਼ਨ ਵਿਚ ਵੀ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਬਾਜ਼ੀ ਮਾਰੀ ਸੀ ਇਸ ਸਾਲ 12 ਸਾਲਾਂ ਵਰਗ ਦੇ ਮੁਕਾਬਲਿਆਂ ਵਿੱਚ 5 ਟੀਮਾਂ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ, ਵਨਤਾ ਹਾਕੀ ਕਲੱਬ, ਸੇਈਨਾਜੋਕੀ ਯੂਨਾਈਟਡ ਕਲੱਬ, ਹੁਮਪੀਲਾ ਹਾਕੀ ਕਲੱਬ ਅਤੇ ਤੁਰਕੂ ਦੇ ਕਿਲਪਰੀ ਹਾਕੀ ਕਲੱਬ ਨੇ ਹਿੱਸਾ ਲਿਆ। ਜਿਸ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ 8 ਦੇ 8 ਮੈਚ ਜਿੱਤਕੇ ਲੀਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਗੌਰਤਲਬ ਰਹੇ ਕਿ ਫ਼ਿੰਨਲੈਂਡ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਇੱਕੋ- ਇੱਕ ਹਾਕੀ ਕਲੱਬ ਹੈ ਜਿਸ ਵਿੱਚ ਕੇਵਲ ਭਾਰਤੀ ਮੂਲ ਦੇ ਬੱਚੇ ਖੇਡਦੇ ਹਨ। ਇਸ ਸਾਲ ਆਊਟਡੋਰ ਲੀਗ ਵਿੱਚ ਵਾਰੀਅਰਜ਼ ਟੀਮ ਵਲੋਂ ਪਰਮਪ੍ਰੀਤ ਸਿੰਘ ਗਿੱਲ ਨੇ ਸੱਭ ਤੋਂ ਜ਼ਿਆਦਾ 21 ਗੋਲ ਕੀਤੇ ਜਦਕਿ ਟੀਮ ਦੇ ਸੱਭ ਤੋਂ ਜੂਨੀਅਰ ਖਿਡਾਰੀ ਅੱਠ ਸਾਲਾਂ ਅਰਜੁਨਜੀਤ ਸਿੰਘ 9 ਗੋਲ ਕਰਕੇ ਲੀਗ ਵਿੱਚ ਦੂਸਰਾ ਸਥਾਨ ਤੇ ਰਿਹਾ। ਵਾਰੀਅਰਜ਼ ਹਾਕੀ ਕਲੱਬ ਦੇ  ਸੁਮੀਤ ਸੈਣੀ ਅਤੇ ਆਦਿਤ ਫ਼ੁੱਲ ਕ੍ਰਮਵਾਰ ਤੀਸਰੇ ਅਤੇ ਚੌਥੇ ਸਥਾਨ ਤੇ ਰਹੇ। ਟੀਮ ਦੇ ਬਾਕੀ ਖਿਡਾਰੀਆਂ ਗੋਲਕੀਪਰ ਜੋਬਨਵੀਰ ਸਿੰਘ ਖਹਿਰਾ, ਗੁਰਦਿੱਤ ਸਿੰਘ ਗਿੱਲ, ਮਨਰਾਜ ਸਹੋਤਾ, ਸਾਤਵਿਕ ਵੇਲਪੁਲਾ, ਕਰਮ ਸਿੰਘ ਗਿੱਲ ਅਤੇ ਆਰੀਅਨ ਤਾਲਵਾਨੀ ਨੇ ਟੀਮ ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਈ। ਟੀਮ ਦੀ ਇਸ ਜਿੱਤ ਦੀ ਖੁਸ਼ੀ ਲਈ ਭਾਰਤੀ ਸਫ਼ਾਰਤਖਾਨੇ ਦੇ ਮੁੱਖ ਚਾਂਸਲਰ ਸ਼੍ਰੀ ਸੁਨੀਲ ਬਵੇਜਾ, ਭਾਰਤੀ ਫ਼ਿੰਨਲੈਂਡ ਸੋਸਾਇਟੀ ਦੇ ਪ੍ਰਧਾਨ ਮਾਰਕੂ ਲੇਮੇਟੀ, ਗੁਰੂਦਵਾਰਾ ਵਾਨਤਾ ਦੇ ਪ੍ਰਧਾਨ ਸ੍ਰ. ਹਰਵਿੰਦਰ ਸਿੰਘ ਖਹਿਰਾ, ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਅਮਰਦੀਪ ਸਿੰਘ ਬਾਸੀ, ਰਣਜੀਤ ਸਿੰਘ ਗਿੱਲ, ਲੱਖਾ ਗਿੱਲ, ਤੇਜਿੰਦਰਪਾਲ ਸਿੰਘ ਨਿੱਕੂ, ਮਾਨਵ ਫੁੱਲ ਅਤੇ ਸਮੂਹ ਪੰਜਾਬੀ ਭਾਈਚਾਰੇ ਨੇ ਪੂਰੀ ਟੀਮ ਅਤੇ ਕੋਚ ਬਿਕਰਮਜੀਤ ਸਿੰਘ ਵਿੱਕੀ ਮੋਗਾ ਨੂੰ ਵਧਾਈ ਦਿੱਤੀ।

Be the first to comment

Leave a Reply

Your email address will not be published.


*