ਜੂਨ ਚੁਰਾਸੀ ਦੇ ਸ਼ਹੀਦਾਂ ਦੀ ਯਾਦ ਵਿੱਚ ਫਰਿਜਨੋ ਦੇ ਗੁਰਦਵਾਰਾ ਨਾਨਕਸਰ ਚੈਰੀ ਰੋਡ ਵਿਖੇ ਸਮਾਗਮ।

ਫਰਿਜਨੋ (ਕੈਲੇਫੋਰਨੀਆਂ) ਕੁਲਵੰਤ ਧਾਲੀਆਂ / ਨੀਟਾ ਮਾਛੀਕੇ- ਭਾਰਤੀ ਫੌਜ ਵੱਲੋਂ ਅਕਾਲ ਤਖਤ ਨੂੰ ਢਹਿ ਢੇਰੀ ਕੀਤਿਆਂ ਬੇਸ਼ੱਕ 33 ਸਾਲ ਬੀਤ ਗਏ ਹਨ, ਲੇਕਿਨ ਦੇਸ਼ ਵਿਦੇਸ ਵਿੱਚ ਬੈਠੇ ਸਿੱਖ ਅੱਜ ਵੀ ਇਸ ਘੱਲੂਘਾਰੇ ਨੂੰ ਯਾਦ ਕਰਕੇ ਝਿਜੋੜੇ ਜਾਂਦੇ ਹਨ। ਜੂਨ ਦੇ ਮਹੀਨੇ ਵਿੱਚ ਦੁਨੀਆਂ ਭਰ ਵਿੱਚ ਤੀਜੇ ਘੱਲੂਘੇਰੇ ਨੂੰ ਯਾਦ ਕਰਦਿਆਂ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਜੂਨ ਚੁਰਾਸੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਫਰਿਜਨੋ ਏਰੀਏ ਦੇ ਟਰੱਕਰ ਵੀਰਾਂ ਵੱਲੋਂ ਸਥਾਨਿਕ ਗੁਰਦਵਾਰਾ ਨਾਨਕਸਰ ਚੈਰੀ ਰੋਡ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਂਨ ਸ਼੍ਰੀ ਅਖੰਠ ਪਾਠ ਸਹਿਬ ਦੇ ਭੋਗ ਪਾਏ ਗਏ। ਭਾਈ ਹਰਭਜਨ ਸਿੰਘ ਅਤੇ ਦਾਰਾ ਸਿੰਘ ਦੇ ਜਥੇ ਨੇ ਕੀਰਤਨ ਕੀਤਾ ਅਤੇ ਭਾਈ ਇਕਬਾਲ ਸਿੰਘ ਰਾਜਪੁਰੇ ਵਾਲਿਆ ਖੂਨੀ ਸਾਕੇ ਦੀ ਦਾਸਤਾਨ ਸੁਣਾ ਹਰ ਅੱਖ ਨੰਮ ਕਰ ਦਿੱਤੀ। ਭਾਈ ਸੁਖਜਿੰਦਰ ਸਿੰਘ ਦੇ ਢਾਡੀ ਜਥੇ ਨੇ ਢਾਡੀ-ਵਾਰਾ ਨਾਲ ਗੁਰ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਗੁਰਦਵਾਰਾ ਨਾਨਕਸਰ ਦੇ ਪ੍ਰਬੰਧਕਾਂ ਵੱਲੋਂ ਭਾਈ ਇਕਬਾਲ ਸਿੰਘ ਰਾਜਪੁਰੇ ਨੂੰ ਸਿਰੋਪਾਓ ਦੇਕੇ ਨਿਵਾਜ਼ਿਆ ਗਿਆ। ਅਰਦਾਸ ਅਤੇ ਕੜਾਹ ਪ੍ਰਸ਼ਾਦ ਉਪਰੰਤ ਗੁਰੂ ਕਾ ਲੰਗਰ ਅਤੁਟ ਵਰਤਿਆ।

Be the first to comment

Leave a Reply

Your email address will not be published.


*