ਜੇਡੀਯੂ ਸ਼ਰਦ ਗੁੱਟ ਨੇ ਨੀਤੀਸ਼ ਕੁਮਾਰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ

ਜਨਤਾ ਦਲ ਯੂਨਾਈਟੇਡ (ਜੇਡੀਯੂ) ਵਿੱਚ ਚੱਲ ਰਹੇ ਅੰਦਰੂਨੀ ਵਿਵਾਦ ਦੇ ਵਿਚਕਾਰ ਐਤਵਾਰ ਨੂੰ ਸ਼ਰਦ ਗੁੱਟ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਸ਼ਰਦ ਗੁੱਟ ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਵਿੱਚ ਆਪਣੀ ਕੌਮੀ ਕਾਰਜਕਾਰਨੀ ਦੀ ਬੈਠਕ ਵਿੱਚ 20 ਰਾਜਾਂ ਦੇ ਪ੍ਰਦੇਸ਼ ਮੁਖੀ ਸ਼ਾਮਲ ਹੋਏ। ਬੈਠਕ ਵਿੱਚ ਨੀਤੀਸ਼ ਕੁਮਾਰ ਨੂੰ ਪਾਰਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ  ਹਟਾਉਂਦੇ ਹੋਏ ਉਨ੍ਹਾਂ ਦੇ ਸਾਰੇ ਫੈਸਲਿਆਂ ਨੂੰ ਅਸੰਵਿਧਾਨਕ ਕਰਾਰ ਦੇ ਕੇ ਰੱਦ ਕਰ ਦਿੱਤਾ ਗਿਆ। ਦੂਜੇ ਪਾਸੇ ਪਾਰਟੀ ‘ਤੇ ਕਬਜੇ ਦੀ ਇਹ ਲੜਾਈ ਸੜਕਾਂ ‘ਤੇ ਵੀ ਉਤਰ ਆਈ ਹੈ। ਮੱਧ ਪ੍ਰਦੇਸ਼ ਸਥਿਤ ਭੋਪਾਲ ਦੇ ਜੇਡੀਯੂ ਦਫ਼ਤਰ ‘ਤੇ ਨੀਤੀਸ਼ ਗੁੱਟ ਨੇ ਕਬਜਾ ਕਰਕੇ ਜਿੰਦਰਾ ਜੜ੍ਹ ਦਿੱਤਾ ਹੈ।ਇਹ ਮਾਮਲਾ ਪੁਲਿਸ ਤੱਕ ਪਹੁੰਚ ਚੁੱਕਾ ਹੈ। ਜੇਡੀਯੂ ਦੇ ਸ਼ਰਦ ਯਾਦਵ ਗੁੱਟ ਨੇ ਐਤਵਾਰ ਲੂੰ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਪਾਰਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਕੇ ਗੁਜਰਾਤ ਦੇ ਸੀਨੀਅਰ ਪਾਰਟੀ ਨੇਤਾ ਛੋਟੂ ਭਾਈ ਵਸਾਵਾ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ।

Be the first to comment

Leave a Reply