ਜੇਲ ਅਧਿਕਾਰੀਆਂ ਦੇ ਖਿਲਾਫ ਕੇਸ ਕਰ ਸਕਦੀ ਹੈ – ਇੰਦਰਾਣੀ

ਮੁੰਬਈ  – ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ੀਨਾ ਬੋਰਾ ਹਤਿਆ ਮਾਮਲੇ ਵਿਚ ਮੁਲਜ਼ਮ ਇੰਦਰਾਣੀ ਮੁਖਰਜੀ ਨੂੰ ਜੇਲ ਅਧਿਕਾਰੀਆਂ ਵਿਰੁਧ ਸ਼ਿਕਾਇਤ ਦਰਜ ਕਰਾਉਣ ਦੀ ਇਜਾਜ਼ਤ ਦੇ ਦਿਤੀ। ਸ਼ੀਨਾ ਨੇ ਜੇਲ ਵਿਚ ਔਰਤ ਕੈਦੀ ਦੀ ਮੌਤ ਦਾ ਵਿਰੋਧ ਕਰਨ ‘ਤੇ ਉਸ ਦੀ ਕੁੱਟਮਾਰ ਕਰਨ ਅਤੇ ਬਲਾਤਕਾਰ ਦੀ ਧਮਕੀ ਦੇਣ ਲਈ ਜੇਲ ਅਧਿਕਾਰੀਆਂ ਵਿਰੁਧ ਸ਼ਿਕਾਇਤ ਦਰਜ ਕਰਾਉਣ ਦੀ ਆਗਿਆ ਮੰਗੀ ਸੀ। ਇੰਦਰਾਣੀ ਵਿਰੁਧ ਜੇਲ ਵਿਚ ਹੋਰ ਕੈਦੀਆਂ ਨਾਲ ਮਿਲ ਕੇ ਦੰਗਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੇ ਕਲ ਪਟੀਸ਼ਨ ਦਾਖ਼ਲ ਕਰ ਕੇ ਦੋਸ਼ ਲਾਇਆ ਸੀ ਕਿ ਮਹਿਲਾ ਕੈਦੀ ਮੰਜੂ ਦੀ ਮੌਤ ਤੋਂ ਬਾਅਦ ਜਦ ਜੇਲ ਦੀਆਂ ਹੋਰ ਮਹਿਲਾ ਕੈਦੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਜੇਲ ਦੇ ਅਧਿਕਾਰੀਆਂ ਨੇ ਉਸ ਨਾਲ ਝਗੜਾ ਕੀਤਾ ਅਤੇ ਧਮਕੀਆਂ ਦਿਤੀਆਂ। ਸੀਬੀਆਈ ਦੇ ਜੱਜ ਜੇਸੀ ਜਗਦਲੇ ਨੇ ਕਿਹਾ ਕਿ ਇੰਦਰਾਣੀ ਨੂੰ ਪਹਿਲਾਂ ਡਾਕਟਰੀ ਟੈਸਟਾਂ ਲਈ ਲਿਜਾਇਆ ਜਾਏ ਅਤੇ ਇਸ ਤੋਂ ਬਾਅਦ ਸ਼ਿਕਾਇਤ ਦਰਜ ਕਰਾਉਣ ਲਈ ਪੁਲਿਸ ਥਾਣੇ ਲੈ ਕੇ ਜਾਇਆ ਜਾਵੇ।

Be the first to comment

Leave a Reply

Your email address will not be published.


*