ਜੈਕਲੀਨ ਫਰਨਾਡੀਜ਼ ਫਿਲਮੀ ਪਰਦੇ ‘ਤੇ ਆਈਕਾਨਿਕ ਗਾਣਾ ‘ਏਕ ਦੋ ਤੀਨ’ ਨੂੰ ਰੀਕ੍ਰਿਏਟ ਕਰੇਗੀ

ਮੁੰਬਈ — ਮਸ਼ਹੂਰ ਅਦਾਕਾਰਾ ਅਤੇ ਸਾਬਕਾ ਮਿਸ ਸ਼੍ਰੀਲੰਕਾ ਜੈਕਲੀਨ ਫਰਨਾਡੀਜ਼ ਫਿਲਮੀ ਪਰਦੇ ‘ਤੇ ਆਈਕਾਨਿਕ ਗਾਣਾ ‘ਏਕ ਦੋ ਤੀਨ’ ਨੂੰ ਰੀਕ੍ਰਿਏਟ ਕਰੇਗੀ। ਜੈਕਲੀਨ, ਟਾਈਗਰ ਸ਼ਰਾਫ ਅਤੇ ਦਿਸ਼ਾ ਪਟਾਨੀ ਸਟਾਰਰ ਫਿਲਮ ‘ਬਾਗੀ-2’ ਵਿਚ ਆਈਟਮ ਸਾਂਗ ਕਰਦੀ ਨਜ਼ਰ ਆਵੇਗੀ। ਇਹ ਆਈਟਮ ਸਾਂਗ ਮਾਧੁਰੀ ਦੀਕਸ਼ਿਤ ਦੇ ‘ਏਕ ਦੋ ਤੀਨ’ ਦਾ ਨਵਾਂ ਵਰਜਨ ਹੋਵੇਗਾ। ਲਕਸ਼ਮੀਕਾਂਤ-ਪਿਆਰੇਲਾਲ ਦੇ ਸੰਗੀਤ ਨਿਰਦੇਸ਼ਨ ਵਿਚ ਬਣੇ ਇਸ ਗਾਣੇ ਨੂੰ ਅਲਕਾ ਯਾਗਨਿਕ ਨੇ ਆਵਾਜ਼ ਦਿੱਤੀ ਸੀ ਜਦੋਂਕਿ ਸਰੋਜ ਖਾਨ ਨੇ ਇਸ ਦੀ ਕੋਰੀਓਗ੍ਰਾਫੀ ਕੀਤੀ ਸੀ। ਹੁਣ ਤਿੰਨ ਦਹਾਕੇ ਬਾਅਦ ਸਰੋਜ ਖਾਨ ਦੇ ਆਸ਼ੀਰਵਾਦ ਨਾਲ ਅਹਿਮਦ ਖਾਨ ਇਸ ਗਾਣੇ ਨੂੰ ਮੁੜ ਰੀਕ੍ਰਿਏਟ ਕਰ ਰਹੇ ਹਨ।

Be the first to comment

Leave a Reply

Your email address will not be published.


*