ਜੈਤੋਸਰਜਾ ਵਿਖੇ ਸੌਰ ਮੰਡਲ ਤੇ ਜਲ–ਚੱਕਰ ਸਬੰਧੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਰਵਨੀਤ ਕੌਰ ਤੇ ਪ੍ਰੀਤੀ ਸਾਂਝੇ ਤੌਰ ਤੇ ਪਹਿਲੇ ਸਥਾਨ ਰਹੀਆਂ

ਬਟਾਲਾ (ਨਰਿੰਦਰ ਬਰਨਾਲ)—ਸਿਖਿਆ ਵਿਭਾਂਗ ਪੰਜਾਬ ਵੱਲੋ ਸਕੂਲੀ ਵਿਦਿਆਰਥੀਆਂ ਵਾਸਤੇ ਅਨੇਕਾਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀ  ਹਨ। ਪਰ ਵਿਦਿਆਰਥੀ ਹਿੱਤਾ ਵਾਸਤੇ ਸਾਂਇੰਸ ਪ੍ਰਦਰਸਨੀਆਂ, ਕੁਇਜ ਮੁਕਾਬਲ, ਪ੍ਰੈਕਟੀਕਲ ਪ੍ਰੋਜੈਕਟ ਆਦਿ ਦੇ ਮੁਕਾਬਲੇ ਕਰਦਿਆਂ ਵਿਦਿਆਰਥੀਆ ਵਿਚ ਰੌਚਕਤਾ ਬਣਾਈ ਰੱਖਣ ਸਾਇੰਸ ਵਿਸ਼ਾ ਹਰਮਨ ਪਿਆਰਾ ਤੇ ਸੌਖਾ ਬਣਾਊਣ ਜਿਲ੍ਹਾ ਸਿਖਿਆ ਅਫਸਰ (ਸਸ) ਗੁਰਦਾਸਪੁਰ ਸ੍ਰੀ ਰਾਕੇਸ ਬਾਲਾ ਦੀਆਂ ਜਾਰੀ ਹਦਾਇਤਾ ਅਨੁਸਾਰ  ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਵਿਖੇ , ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਨੇ ਦੀ ਨਿਗਰਾਨੀ ਵਿਚ ਸੌਰ ਮੰਡਲ, ਜਲ ਚੱਕਰ ਇਲਾਵਾ, ਸਿਖ ਜਗਤ ਦੀ ਵਿਰਾਸਤ ਸਬੰਧੀ ਸਵਾਲ ਤੇ ਜਵਾਬ ਦੇ ਮੁਕਾਬਲੇ ਕਰਵਾਏ। ਸਕੂਲ ਵਿਖੇ ਕਰਵਾÂੈ ਸਮੁੱਚੇ ਮੁਕਾਬਲਿਆਂ ਵਿਚ ਰਵਨੀਤ ਕੌਰ ਤੇ ਪ੍ਰੀਤੀ ਪਹਿਲੇ ਸਥਾਨ, ਜੰਗਸੇਰ ਸਿੰਘ ਦੂਜਾ ਸਥਾਨ, ਸਤਿੰਦਰ ਕੌਰ , ਗਗਨਦੀਪ ਕੌਰ ਤੀਸਰੇ ਸਥਾਨ ਤੇ ਰਹੀਆਂ। ਸਕੂਲ ਪ੍ਰਿੰਸੀਪਲ ਵੱਲੋ ਪਹਿਲੀਆ ਪੁਜੀਸ਼ਨਾ ਤੇ ਆਏ ਵਿਦਿਆਰਥੀ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਇਸ ਮੌਕੇ ਸਾਂਇੰਸ ਅਧਿਆਪਕਾਂ ਵਿਚ ਜਸਬੀਰ ਸਿੰਘ, ਹਰਜਿੰਦਰ ਕੌਰ, ਪਰਮਜੀਤ ਕੌਰ, ਤੋ ਇਲਾਵਾ ਜਸਬੀਰ ੰਿਸੰਘ, ਸੁਖਦੇਵ ਸਿੰਘ , ਸੰਪੂਰਨ ਸਿੰਘ ਆਦਿ ਸਕੂਲ ਸਟਾਫ ਮੈਬਰ ਹਾਜਰ ਸਨ।

Be the first to comment

Leave a Reply