ਜੈਸੇਕਰਾ ਨੇ ਵਨਡੇ ਸੀਰੀਜ਼ ਲਈ ਭਾਰਤ ਆਉਣ ਵਾਲੀ ਟੀਮ ਦੇ 9 ਮੈਬਰਾਂ ਨੂੰ ਰਵਾਨਾ ਹੋਣ ਤੋਂ ਪਹਿਲਾਂ ਹੀ ਕੋਲੰਬੋ ਏਅਰਪੋਰਟ ਉੱਤੇ ਰੋਕ ਦਿੱਤਾ

ਨਵੀਂ ਦਿੱਲੀ — ਸ਼੍ਰੀਲੰਕਾ ਦੇ ਖੇਡ ਮੰਤਰੀ ਦਯਾਸਿਰੀ ਜੈਸੇਕਰਾ ਨੇ ਵਨਡੇ ਸੀਰੀਜ਼ ਲਈ ਭਾਰਤ ਆਉਣ ਵਾਲੀ ਟੀਮ ਦੇ 9 ਮੈਬਰਾਂ ਨੂੰ ਰਵਾਨਾ ਹੋਣ ਤੋਂ ਪਹਿਲਾਂ ਹੀ ਕੋਲੰਬੋ ਏਅਰਪੋਰਟ ਉੱਤੇ ਰੋਕ ਦਿੱਤਾ। ਦੱਸਿਆ ਜਾ ਰਿਹਾ ਹੈ ਖੇਡ ਮੰਤਰੀ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਨ ਅਤੇ ਉਹ ਭਾਰਤ ਦੌਰੇ ਲਈ ਚੁਣੀ ਗਈ ਟੀਮ ਵਿਚ ਬਦਲਾਅ ਚਾਹੁੰਦੇ ਸਨ।ਟੀਮ ਦੇ 9 ਖਿਡਾਰੀ ਸੋਮਵਾਰ ਰਾਤ ਕੋਲੰਬੋ ਹਵਾਈ ਅੱਡੇ ਜਾ ਰਹੇ ਸਨ ਜਦੋਂ ਉਨ੍ਹਾਂ ਨੂੰ ਵਾਪਸ ਪਰਤਣ ਲਈ ਕਿਹਾ ਗਿਆ। ਹਾਲਾਂਕਿ ਬਾਅਦ ਵਿਚ ਖੇਡ ਮੰਤਰੀ ਦੀ ਮਨਜ਼ੂਰੀ ਦੇ ਬਾਅਦ ਟੀਮ ਨੂੰ ਭਾਰਤ ਜਾਣ ਦੀ ਇਜਾਜਤ ਦੇ ਦਿੱਤੀ ਗਈ ਹੈ ਅਤੇ ਉਹ ਬੀਤੇ ਬੁੱਧਵਾਰ ਨੂੰ ਭਾਰਤ ਲਈ ਰਵਾਨਾ ਹੋਈ ਸੀ। ਟੀਮ ਦੇ ਬਾਕੀ ਮੈਂਬਰ ਪਹਿਲਾਂ ਹੀ ਭਾਰਤ ਵਿਚ ਟੈਸਟ ਸੀਰੀਜ਼ ਖੇਡ ਰਹੇ ਹਨ। ਸ਼੍ਰੀਲੰਕਾਈ ਕ੍ਰਿਕਟ ਇਸ ਸਮੇਂ ਮਾੜੇ ਦੌਰ ਤੋਂ ਗੁਜ਼ਰ ਰਹੀ ਹੈ, ਉਨ੍ਹਾਂ ਦੀ ਟੀਮ ਨੇ ਇਸ ਸਾਲ 21 ਵਨਡੇ ਮੈਚ ਗੁਆਏ ਜਦੋਂ ਕਿ ਸਿਰਫ 4 ਮੈਚਾਂ ਵਿਚ ਹੀ ਜਿੱਤ ਦਰਜ ਕੀਤੀ।

Be the first to comment

Leave a Reply