ਜੰਗਲਾਤ ਅਧਿਕਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ

CBI produce to Brinder Choudhary in bribe case at District Court sector43Chandigarh on Tuesday .Tribune photo Vicky Gharu

ਚੰਡੀਗੜ੍ਹ :- ਸੀਬੀਆਈ ਨੇ ਆਈਐਫਐਸ ਅਧਿਕਾਰੀ ਬੀਰੇਂਦਰ ਚੌਧਰੀ ਨੂੰ ਇਕ ਲੱਖ ਦੀ ਕਥਿਤ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਨੇ ਇਸ ਅਧਿਕਾਰੀ ਨੂੰ ਉਸ ਦੀ ਰਿਹਾਇਸ਼ ’ਚ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਕਾਬੂ ਕੀਤਾ। ਬੀਰੇਂਦਰ ਚੌਧਰੀ ਚੰਡੀਗੜ੍ਹ ਦੇ ਜੰਗਲਾਤ ਵਿਭਾਗ ’ਚ ਡਿਪਟੀ ਕੰਜ਼ਰਵੇਟਰ ਦੇ ਅਹੁਦੇ ’ਤੇ ਤੈਨਾਤ ਹੈ। ਇਸ ਤੋਂ ਇਲਾਵਾ ਉਹ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦਾ ਮੈਂਬਰ ਵੀ ਹੈ।
ਇਹ ਅਧਿਕਾਰੀ ਸ਼ਿਕਾਇਤਕਰਤਾ ਨੂੰ ਪ੍ਰਦੂਸ਼ਣ ਸਰਟੀਫਿਕੇਟ ਦੇਣ ਬਦਲੇ ਰਿਸ਼ਵਤ  ਦੀ ਮੰਗ ਕਰ ਰਿਹਾ ਸੀ ਜਿਸ ਦੀ ਜਾਣਕਾਰੀ ਸ਼ਿਕਾਇਤਕਰਤਾ ਨੇ ਸੀਬੀਆਈ ਨੂੰ ਦਿੱਤੀ। ਸ਼ਿਕਾਇਤਕਰਤਾ ਦੀ ਪਛਾਣ ਰਾਏਪੁਰ ਖ਼ੁਰਦ ਦੇ ਵਾਸੀ ਰਜਿੰਦਰ ਸਿੰਘ ਵਜੋਂ ਹੋਈ ਹੈ। ਰਜਿੰਦਰ ਸਿੰਘ ਦੀ ਰਾਏਪੁਰ ਖ਼ੁਰਦ ’ਚ ਆਰਾ ਮਿੱਲ ਹੈ। ਸੀਬੀਆਈ ਵੱਲੋਂ ਆਈਐਫਐਸ ਅਧਿਕਾਰੀ ਨੂੰ ਅੱਜ ਇਥੋਂ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਆਈਐਫਐਸ ਅਧਿਕਾਰੀ ਨੇ ਸ਼ਿਕਾਇਤਕਰਤਾ ਸਮੇਤ ਤਿੰਨ ਹੋਰ ਕਾਰੋਬਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ ਤੇ ਪ੍ਰਦੂਸ਼ਣ ਸਰਟੀਫਿਕੇਟ ਜਾਰੀ ਕਰਨ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸ਼ਿਕਾਇਤਕਰਤਾ ਤਿੰਨ ਹੋਰ ਕਾਰੋਬਾਰੀਆਂ ਨਾਲ ਇਸ ਅਧਿਕਾਰੀ ਨੂੰ ਕਈ ਵਾਰੀ ਮਿਲਿਆ ਪਰ ਅਧਿਕਾਰੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਇਕ ਮੀਟਿੰਗ ਦੌਰਾਨ ਇਸ ਅਧਿਕਾਰੀ ਨੇ ਉਨ੍ਹਾਂ ਨੂੰ 50,000-50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਅੰਤ ’ਚ 25,000-25,000 ਹਜ਼ਾਰ ਦੇਣਾ ਮੁਕੱਰਰ ਹੋਇਆ। ਰਜਿੰਦਰ ਸਿੰਘ ਨੇ ਇਸ ਦੀ ਸ਼ਿਕਾਇਤ ਸੀਬੀਆਈ ਨੂੰ ਕਰ ਦਿੱਤੀ। ਸੀਬੀਆਈ ਨੇ ਜਾਲ ਵਿਛਾ ਕੇ ਦੇਰੀ ਰਾਤੀਂ ਆਈਐਫਐਸ ਅਧਿਕਾਰੀ ਨੂੰ ਰਿਸ਼ਵਤ ਲੈਂਦਿਆਂ ਉਸ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ। ਆਈਐਫਐਸ ਅਧਿਕਾਰੀ ਦੇ ਘਰ ਦੀ ਤਲਾਸ਼ੀ ਦੌਰਾਨ ਦੋ ਲੱਖ ਦੀ ਨਕਦੀ, ਪ੍ਰਾਪਰਟੀ ਨਾਲ ਸਬੰਧਤ ਦਸਤਾਵੇਜ਼ ਅਤੇ ਬੈਂਕ ਖ਼ਾਤੇ ਜ਼ਬਤ ਕਰ ਲਏ।
ਵਕੀਲ ਨਵਕਿਰਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਜਿੰਦਰ ਸਿੰਘ ਉਸ ਦਾ ਮੁਅਕਿਲ ਹੈ। ਉਨ੍ਹਾਂ ਕਿਹਾ ਕਿ ਰਜਿੰਦਰ ਸਿੰਘ ਨੇ ਆਈਐਫਐਸ ਅਧਿਕਾਰੀ ਵੱਲੋਂ ਭੇਜੇ ਨੋਟਿਸ ਦਾ ਜਵਾਬ ਉਸ ਦੀ ਅਗਵਾਈ ’ਚ ਹੀ ਦਿੱਤਾ ਸੀ।

Be the first to comment

Leave a Reply