ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਸੜਕ ਹਾਦਸੇ ਵਿਚ ਤੀਹ ਤੀਰਥ ਯਾਤਰੀ ਜ਼ਖਮੀ ਹੋ ਗਏ

ਜੰਮੂ, 12 ਜੁਲਾਈ – ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਸੜਕ ਹਾਦਸੇ ਵਿਚ ਅੱਜ ਤੀਹ ਤੀਰਥ ਯਾਤਰੀ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਕ ਵਾਹਨ ਅਮਰਨਾਥ ਯਾਤਰੂਆਂ ਨੂੰ ਵਾਦੀ ‘ਚ ਲਿਜਾ ਰਿਹਾ ਸੀ ਤੇ ਜੰਮੂ ਸ਼੍ਰੀਨਗਰ ਹਾਈਵੇਅ ‘ਤੇ ਬੀਰਮਾ ਪੁਲ ਬਾਈਪਾਸ ਕੋਲ ਇਹ ਹਾਦਸਾ ਵਾਪਰ ਗਿਆ ।

ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾ ਦਿੱਤਾ ਗਿਆ ਹੈ।