ਜੰਮੂ ‘ਚ ਫਿਰ ਧਮਾਕਾ,ਇਸ ਵਾਰ ਬੱਸ ਅੱਡਾ ਬਣਿਆ ਨਿਸ਼ਾਨਾ

0
37

ਅੱਜ ਫਿਰ ਜੰਮੂ ਦੇ ਬੱਸ ਅੱਡੇ ਵਿੱਚ ਧਮਾਕਾ ਕੀਤਾ। ਇਸ ਧਮਾਕੇ ਵਿੱਚ 25 ਲੋਕ ਜ਼ਖ਼ਮੀ ਹੋ ਗਏ। ਸੂਚਨਾ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਪੁਲਵਾਮਾ ਹਮਲੇ ਤੋਂ ਬਾਅਦ ਅੱਤਵਾਦੀਆਂ ਮੁੜ ਵੱਡੀ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਹੈ।ਪੁਲਿਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਜਣਿਆਂ ਦੀ ਹਾਲਤ ਗੰਭੀਰ ਹੈ। ਪੁਲਿਸ ਮੁਤਾਬਕ ਗ੍ਰਨੇਡ ਬੱਸ ਦੇ ਹੇਠਾਂ ਫਟਿਆ ਜਿਸ ਦੀ ਲਪੇਟ ਵਿੱਚ ਆ ਕੇ ਲੋਕ ਜ਼ਖਮੀ ਹੋ ਗਏ।ਪੁਲਿਸ ਨੇ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਅੱਤਵਾਦੀ ਹਮਲਾ ਹੈ। ਪੁਲਿਸ ਮੁਤਾਬਕ ਜਾਂਚ ਜਾਰੀ ਹੈ। ਅਜੇ ਕੁਝ ਪਤਾ ਨਹੀਂ ਲੱਗਾ ਕਿ ਧਮਾਕੇ ਪਿੱਛੇ ਕੌਣ ਹੈ।