ਝੀਲ ‘ਚ ਚਲਾਈ ਗਈ ਜਲ ਬੱਸ ਨੂੰ ਪੱਕੀਆਂ ਬਰੇਕਾਂ

ਤਰਨਤਾਰਨ – ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਹਰੀਕੇ ਝੀਲ ‘ਚ ਚਲਾਈ ਗਈ ਜਲ ਬੱਸ ਨੂੰ ਪੱਕੀਆਂ ਬਰੇਕਾਂ ਲਗਾ ਦਿੱਤੀਆਂ ਗਈਆਂ ਹਨ। ਅੱਜ ਹਰੀਕੇ ਝੀਲ ਦਾ ਦੌਰਾ ਕਰਨ ਪਹੁੰਚੇ ਪੰਜਾਬ ਦੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਬੱਸ ਨਾਲ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਇਸ ਲਈ ਇਸ ਬੱਸ ਨੂੰ ਪੱਕੇ ਤੌਰ ‘ਤੇ ਬੰਦ ਕੀਤਾ ਜਾਂਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਬੱਸ ਚਲਾਉਣ ‘ਤੇ ਆਏ ਖ਼ਰਚ ਦੀ ਵੀ ਜਾਂਚ ਕੀਤੀ ਜਾਵੇਗੀ।

Be the first to comment

Leave a Reply