
ਫ਼ਿਰੋਜ਼ਪੁਰ : ਸੰਧੂ ਗੋਤ ਦੇ ਜਠੇਰੇ ਧੰਨ-ਧੰਨ ਬਾਬਾ ਕਾਲਾ ਮਹਿਰ ਨੂੰ ਸਮਰਪਿਤ 15ਵਾਂ ਕਬੱਡੀ ਕੱਪ ਪਿੰਡ ਝੋਕ ਹਰੀ ਹਰ ਵਿਖੇ ਯੂਥ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ, ਜਿਸ ਦਾ ਉਦਘਾਟਨ ਪਿੰਡ ਦੀ ਸਰਪੰਚ ਬੀਬੀ ਵੀਰੋ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਰਕਾਰੀ ਹਾਈ ਸਕੂਲ ਮੁਖੀ ਸ੍ਰੀਮਤੀ ਕ੍ਰਿਸ਼ਨਾ ਕੁਮਾਰ ਅਤੇ ਕਾਂਗਰਸ ਵਿਧਾਇਕ ਹਲਕਾ ਫ਼ਿਰੋਜ਼ਪੁਰ ਸ਼ਹਿਰ ਪਰਮਿੰਦਰ ਸਿੰਘ ਪਿੰਕੀ ਦੇ ਭਰਾ ਹਰਿੰਦਰ ਸਿੰਘ ਖੋਸਾ ਵੀ ਨਾਲ ਸਨ। ਕਬੱਡੀ 50 ਕਿਲੋ ਮੁਕਾਬਲਿਆਂ ‘ਚ 32 ਟੀਮਾਂ ਨੇ ਭਾਗ ਲਿਆ। ਓਪਨ ਕਬੱਡੀ ਲੜਕੀਆਂ ਵਿਚ ਪੰਜਾਬ, ਹਰਿਆਣਾ ਤੋਂ 16 ਟੀਮਾਂ ਨੇ ਭਾਗ ਲਿਆ, ਜਿਸ ਵਿਚ ਵਰਲਡ ਕੱਪ ਲੜਕੀਆਂ ਦੀਆਂ ਖਿਡਾਰਨਾਂ ਰਾਮ ਬਤੇਰੀ, ਸੋਫੀਆ ਆਦਿ ਨੇ ਵੀ ਖੇਡ ਮੈਦਾਨ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਜੇਤੂ ਟੀਮ ਨੂੰ ਸਵਰਗਵਾਸੀ ਜਸਪਾਲ ਸਿੰਘ ਸੰਧੂ ਨੰਬਰਦਾਰ ਦੀ ਯਾਦ ‘ਚ ਗੁਰਪ੍ਰੀਤ ਸਿੰਘ ਸੰਧੂ, ਕਰਨਬੀਰ ਸਿੰਘ ਸੰਧੂ, ਗਗਨਬੀਰ ਸਿੰਘ, ਹਰਿੰਦਰ ਸਿੰਘ ਸੰਧੂ ਵਲੋਂ 21 ਹਜ਼ਾਰ ਰੁਪਏ ਦਿੱਤਾ ਗਿਆ। ਦੂਜੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 15 ਹਜਾਰ ਰੁਪਏ ਦਾ ਇਨਾਮ ਮਨਦੀਪ ਸਿੰਘ ਧਨੋਆ ਕੈਨੇਡਾ ਵਲੋਂ ਦਿੱਤਾ ਗਿਆ। ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਪਹੁੰਚੇ, ਜਿਨ੍ਹਾਂ ਨੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਲੱਬ ਨੂੰ 5100 ਰੁਪਏ ਦੇਣ ਦਾ ਐਲਾਣ ਕੀਤਾ। ਕਲੱਬ ਪ੍ਰਧਾਨ ਦਲਜੀਤ ਸਿੰਘ ਸੰਧੂ ਨੇ ਦੱਸਿਆ ਕਿ 6 ਸਤੰਬਰ ਦਿਨ ਬੁੱਧਵਾਰ ਨੂੰ ਓਪਨ ਕਬੱਡੀ ਕੱਪ ਲੜਕੇ ਕਰਵਾਇਆ ਜਾਵੇਗਾ, ਜਿਸ ਵਿਚ ਜੇਤੂ ਨੂੰ 61 ਹਜ਼ਾਰ ਰੁਪਏ ਤੇ ਉਪ ਜੇਤੂ ਨੂੰ 41 ਹਜਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਇਸ ਮੌਕੇ ਜਥੇਦਾਰ ਮਲਕੀਤ ਸਿੰਘ ਸੰਧੂ, ਚੇਅਰਮੈਨ ਅਮਰੀਕ ਸਿੰਘ ਸੰਧੂ, ਮਹਿੰਦਰਪਾਲ ਸਿੰਘ ਅਕਾਲੀ ਆਗੂ, ਨਿਰਮਲ ਸਿੰਘ ਸੰਧੂ ਚੇਅਰਮੈਨ, ਚੇਅਰਮੈਨ ਗੁਰਬਿੰਦਰ ਸਿੰਘ ਸੰਧੂ, ਮੇਜਰ ਸਿੰਘ ਸੰਧੂ ਸਾਬਕਾ ਸਰਪੰਚ, ਭਜਨ ਸਿੰਘ ਸੰਧੂ ਸਾਬਕਾ ਸਰਪੰਚ ਆਦਿ ਹਾਜ਼ਰ ਸਨ।
Leave a Reply
You must be logged in to post a comment.