ਟਰੇਸੀ ਵਿੱਚ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀ ਕੀਤੀਆਂ ਨਿਯੁੱਕਤੀਆਂ ਮੁੱਢੋਂ ਰੱਦ

ਨਿਊਯਾਰਕ ,29 ਸਤੰਬਰ ( ਰਾਜ ਗੋਗਨਾ) 24ਸਤੰਬਰ ਨੂੰ ਕੈਲੇਫੋਰਨੀਆ ਸੂਬੇ ਦੇ ਟਰੇਸੀ ਵਿਖੇ ਮੀਟਿੰਗ ਦੌਰਾਨ ਕੀਤੀਆਂ ਗਈਆਂ ਨਿਯੁੱਕਤੀਆਂ ਨੂੰ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਐਸ.ਏ ਵੱਲੋਂ ਰੱਦ ਕੀਤਾ ਜਾਂਦਾ ਜੈ । ਜਨਰਲ ਅਕਾਲੀ ਦਲ ਦੀਆਂ ਅਮਰੀਕਾ ਭਰ ਵਿੱਚ ਨਿਯੁੱਕਤੀਆਂ ਕਰਨ ਦਾ ਅਧਿਕਾਰ ਸਿਰਫ ਤੇ ਸਿਰਫ ਪਾਰਟੀ ਪ੍ਰਧਾਨ ਸ.ਸੁਰਜੀਤ ਸਿੰਘ ਕੁਲਾਰ ਕੋਲ ਹੈ ਉਨਾਂ ਤੋਂ ਬਿਨਾਂ ਕਿਸੇ ਹੋਰ ਵਿਅਕਤੀ ਕੋਲ ਅਧਿਕਾਰ ਨਹੀਂ ਕਿ ਉਹ ਸ.ਸੁਰਜੀਤ ਸਿੰਘ ਕੁਲਾਰ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਐਸ.ਏ ਨੂੰ ਬਿਨਾਂ ਭਰੋਸੇ ਵਿੱਚ ਲਿਆ ਕੋਈ ਨਿਯੁੱਕਤੀ ਕਰ ਸਕੇ । ਇਸੇ ਤਰਾਂ ਅਮਰੀਕਾ ਵਿੱਚ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀਆਂ ਨਿਯੁੱਕਤੀਆਂ ਕਰਨ ਦਾ ਅਧਿਕਾਰ ਸਿਰਫ ਸ.ਅਮਨਦੀਪ ਸਿੰਘ ਕੋਲ ਹੈ ਸਿਵਾਏ ਸ.ਅਮਨਦੀਪ ਸਿੰਘ ਤੋਂ ਕੋਈ ਵਿਅਕਤੀ ਯੂਥ ਦੀਆਂ ਨਿਯੁੱਕਤੀਆਂ ਨਹੀਂ ਕਰ ਸਕਦਾ । ਇਸਲਈ ਪਾਰਟੀ ਦੇ ਨਿਊਯਾਰਕ ਦਫਤਰ ਵੱਲੋਂ ਜਨਰਲ ਅਤੇ ਯੂਥ ਦੀਆ ਕੀਤੀਆਂ ਇਨਾਂ ਗੈਰ ਸੰਵਿਧਾਨਿਕ ਨਿਯੁੱਕਤੀਆਂ ਨੂੰ ਰੱਦ ਕੀਤਾ ਜਾਂਦਾ ਹੈ । ਅਸੀਂ ਸਾਰੇ ਕੈਲੇਫੋਰਨੀਆ ਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਬਹੁਤ ਜਲਦੀ ਹੀ ਕੈਲੇਫੋਰਨੀਆ ਵਿੱਚ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀ ਮੀਟਿੰਗ ਕੀਤੀ ਜਾਵੇਗੀ । ਉਸ ਮੀਟਿੰਗ ਵਿੱਚ ਸਾਰੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜਿਰ ਹੋਣ । ਮੀਟਿੰਗ ਦਾ ਦਿਨ,ਸਮਾਂ ਅਤੇ ਸਥਾਨ ਜਲਦੀ ਹੀ ਆਪ ਜੀ ਨੂੰ ਦੱਸ ਦਿੱਤਾ ਜਾਵੇਗਾ । ਅਸੀਂ ਪੁਰਜੋਰ ਅਪੀਲ ਕਰਦੇ ਹਾਂ ਕਿ ਜੋ ਨਿਯੁੱਕਤੀਆਂ ਰੱਦ ਕੀਤੀਆਂ ਗਈਆਂ ਹਨ । ਉਨਾਂ ਵੱਲੋਂ ਕੀਤੇ ਜਾ ਰਹੇ ਗੁਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਕੇ ਪਾਰਟੀ ਦੀ ਚੜਦੀ ਕਲਾ ਲਈ ਨਿਊਯਾਰਕ ਦਫਤਰ ਨਾਲ ਸੰਪਰਕ ਰੱਖਿਆ ਜਾਵੇ । ਇਹ ਜਾਣਕਾਰੀ ਸੌਮਣੀ ਅਕਾਲੀ ਦਲ ਅੰਮਿਤਸਰ ਦੇ ਮੁੱਖ ਬੁਲਾਰੇ ਅਮਨਦੀਪ ਿਸੰਘ ਨੇ ਪੑੈਸ ਨੂੰ ਇਕ ਲਿਖਤੀ ਬਿਆਨ ਰਾਹੀਂ ਦਿੱਤੀ।

Be the first to comment

Leave a Reply