ਟਰੋਲ ਹੋ ਗਏ ਪਠਾਨ,ਫੇਸਬੁੱਕ ਉੱਤੇ ਪਤਨੀ ਨਾਲ ਤਸਵੀਰ ਪੋਸਟ ਕਰਦੇ ਹੀ

ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਇਰਫਾਨ ਪਠਾਨ ਪਿਛਲੇ ਕਾਫੀ ਸਮੇਂ ਤੋਂ ਟੀਮ  ਤੋਂ ਬਾਹਰ ਹਨ, ਪਰ ਇਖ ਫੇਸਬੁੱਕ ਪੋਸਟ ਕਾਰਨ ਫਿਰ ਚਰਚਾ ਵਿੱਚ ਹਨ। ਇਰਫਾਨ ਨੇ ਮੰਗਲਵਾਰ ਨੂੰ ਆਪਣੀ ਫੇਸਬੁੱਕ ਉੱਤੇ ਆਪਣੀ ਪਤਨੀ ਨਾਲ ਤਸਵੀਰ ਪਾਈਸ਼ ਜਿਸਦੇ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਟਰੋਲ ਕੀਤਾ। ਪਠਾਨ ਨੇ ਤਸਵੀਰ ਦੇ ਨਾਲ ਲਿਖਿਆ ਕਿ ਇਹ ਲੜਕੀ ਇਕ ਮੁਸੀਬਤ ਹੈ। ਤਸਵੀਰ ਵਿੱਚ ਇਰਫਾਨ ਅਤੇ ਉਸਦੀ ਪਤਨੀ ਸਫਾ ਬੇਗ ਇਕ ਗੱਡੀ ਵਿੱਚ ਬੈਠੇ ਦਿਸ ਰਹੇ ਹਨ। ਤਸਵੀਰ ਵਿੱਚ ਸਫਾ ਆਪਣਾ ਚਿਹਰਾ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੱਸ ਦਈਏ ਕਿ ਸਫਾ ਸਾਊਦੀ ਅਰਬ ਦੀ ਇਕ ਮਾਡਲ ਹੈ।ਤਸਵੀਰ ਪੋਸਟ ਕਰਨ ਦੇ ਬਾਅਦ ਲੋਕਾਂ ਨੇ ਇਰਫਾਨ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ। ਲੋਕਾਂ ਨੇ ਕੁਮੈਂਟ ਕਰਦੇ ਹੋਏ ਲਿਖਿਆ ਕਿ ਤੁਹਾਨੂੰ ਆਪਣਾ ਪਤਨੀ ਨੂੰ ਹਮੇਸ਼ਾ ਢੱਕ ਕੇ ਰੱਖਣਾ ਚਾਹੀਦਾ ਹੈ, ਇਕ ਮੁਸਮਾਨ ਹੋਣ ਦੇ ਨਾਤੇ ਉਸ ਦਾ ਚਿਹਰਾ ਤੇ ਹੱਥ ਢੱਕੇ ਹੋਣੇ ਚਾਹੀਦੇ ਹਨ। ਕਈ ਲੋਕਾਂ ਨੇ ਕਿਹਾ ਅੱਜ ਹੱਥ ਤੇ ਚਿਹਰੇ ਨੂੰ ਖੁੱਲ੍ਹਾ ਰੱਖਿਆ ਹੈ, ਕੁਝ ਦਿਨਾਂ ਬਾਅਦ ਹਿਜ਼ਾਬ ਪਾਉਣਾ ਵੀ ਭੁੱਲ ਜਾਵੇਗੀ। ਕਈ ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਤਸਵੀਰ ਪਾਉਣਾ ਮੁਸਲਮਾਨ ਧਰਮ ਦਾ ਮਜ਼ਾਕ ਬਣਾਉਣਾ ਹੈ।

Be the first to comment

Leave a Reply