ਟਰੰਪ ਕੈਨੇਡਾ ‘ਚ ਜੀ-7 ਸੰਮੇਲਨ ਤੋਂ ਬਾਅਦ ਸਿੱਧਾ ਸਿੰਗਾਪੁਰ ਲਈ ਹੋਣਗੇ ਰਵਾਨਾ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਮੰਗਲਵਾਰ ਨੂੰ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਓਨ ਨਾਲ ਬੈਠਕ ‘ਚ ਹਿੱਸਾ ਲੈਣ ਲਈ ਕੈਨੇਡਾ ਤੋਂ ਸਿੱਧਾ ਸਿੰਗਾਪੁਰ ਜਾਣਗੇ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਸਿੰਗਾਪੁਰ ਦੇ ਸੇਂਟੋਸਾ ਟਾਪੂ ਦੇ ਕਾਪੋਲਾ ਹੋਟਲ ‘ਚ 12 ਜੂਨ ਨੂੰ ਟਰੰਪ ਅਤੇ ਕਿਮ ਵਿਚਾਲੇ ਇਤਿਹਾਸਕ ਬੈਠਕ ਹੋਵੇਗੀ। ਟਰੰਪ ਕੈਨੇਡਾ ‘ਚ ਹੋਣ ਵਾਲੇ ਜੀ-7 ਸੰਮੇਲਨ ‘ਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ (ਸਥਾਨਕ ਸਮੇਂ ਮੁਤਾਬਕ) ਜਾਣਗੇ ਅਤੇ ਉਹ ਸ਼ਨੀਵਾਰ ਸਵੇਰ ਨੂੰ ਸਿੰਗਾਪੁਰ ਲਈ ਰਵਾਨਾ ਹੋਣਗੇ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਦੱਸਿਆ, ‘ਰਾਸ਼ਟਰਪਤੀ ਟਰੰਪ ਮਹਿਲਾ ਸਸ਼ਕਤੀਕਰਣ ‘ਤੇ ਸੈਸ਼ਨ ਤੋਂ ਬਾਅਦ ਸ਼ਨੀਵਾਰ ਸਵੇਰ ਨੂੰ 10:30 ਵਜੇ ਚਾਰਲੇਵੋਕਿਸ ‘ਚ ਜੀ-7 ਸ਼ਿਖਰ ਸੰਮੇਲਨ ਤੋਂ ਵਿਦਾਇਗੀ ਲੈਣਗੇ।’ ਉਨ੍ਹਾਂ ਨੇ ਦੱਸਿਆ, ਜੀ-7 ਸ਼ੇਰਪਾ ਅਤੇ ਅੰਤਰਾਸ਼ਟਰੀ ਆਰਥਿਕ ਮਾਮਲਿਆਂ ਲਈ ਰਾਸ਼ਟਰਪਤੀ ਦੇ ਉਪ ਸਹਾਇਤ ਐਵਰੇਟ ਈਸੈਨਸਟਾਟ ਜੀ-7 ਦੇ ਪ੍ਰਮੁੱਖ ਸੈਸ਼ਨਾਂ ਲਈ ਅਮਰੀਕੀ ਦੀ ਨੁਮਾਇੰਦਗੀ ਕਰਨਗੇ।