ਟਰੰਪ ਦੇ ਟਰੈਵਲ ਬੈਨ ਖਿਲਾਫ ਕੋਰਟ ਨੇ ਦਿੱਤਾ ਫੈਸਲਾ

ਸਿਆਟਲ : ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੁੱਝ ਮੁਲਕਾਂ ਦੇ ਬਸਿ਼ੰਦਿਆਂ ਦੇ ਅਮਰੀਕਾ ਦਾਖਲ ਹੋਣ ਉੱਤੇ ਲਾਈ ਪਾਬੰਦੀ ਦੇ ਫੈਸਲੇ ਉੱਤੇ ਲਾਈ ਗਈ ਰੋਕ ਨੂੰ ਇੱਕ ਹੋਰ ਫੈਡਰਲ ਅਪੀਲਜ਼ ਕੋਰਟ ਨੇ ਬਰਕਰਾਰ ਰੱਖਿਆ ਹੈ। ਨਾਈਨਥ ਯੂਐਸ ਸਰਕਟ ਕੋਰਟ ਆਫ ਅਪੀਲਜ਼ ਦੇ ਤਿੰਨ ਜੱਜਾਂ ਵਾਲੇ ਪੈਨਲ ਨੇ ਸਰਬਸੰਮਤੀ ਨਾਲ ਸੋਮਵਾਰ ਨੂੰ ਇਸ ਸਬੰਧ ਵਿੱਚ ਆਪਣਾ ਫੈਸਲਾ ਦਿੱਤਾ। ਇਹ ਟਰੰਪ ਪ੍ਰਸ਼ਾਸਨ ਲਈ ਇੱਕ ਹੋਰ ਵੱਡੀ ਹਾਰ ਹੈ। ਜੱਜ ਨੇ ਆਖਿਆ ਕਿ ਰਾਸ਼ਟਰਪਤੀ ਟਰੰਪ ਨੇ ਕਿਸੇ ਦੀ ਨਾਗਰਿਕਤਾ ਦੇ ਅਧਾਰ ਉੱਤੇ ਲੋਕਾਂ ਨਾਲ ਵਿਤਕਰਾ ਕਰਕੇ ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕੀਤੀ ਹੈ। ਇਸ ਤੋਂ ਇਲਾਵਾ ਟਰੰਪ ਇਹ ਦਰਸਾਉਣ ਵਿੱਚ ਵੀ ਅਸਫਲ ਰਹੇ ਹਨ ਕਿ ਦੇਸ਼ ਵਿੱਚ ਉਨ੍ਹਾਂ ਲੋਕਾਂ ਦੇ ਦਾਖਲ ਹੋਣ ਨਾਲ ਅਮਰੀਕੀ ਹਿਤਾਂ ਨੂੰ ਨੁਕਸਾਨ ਪਹੁੰਚੇਗਾ।

Be the first to comment

Leave a Reply