ਟਰੱਕ ਚਾਲਕਾਂ ਵੱਲੋਂ ਕੈਲੀਫੋਰਨੀਆ ਦੀ ਰਾਜਧਾਨੀ ਦੇ ਬਾਹਰ ਦਿੱਤਾ ਗਿਆ ਵਿਸ਼ਾਲ ਧਰਨਾ

ਰਾਜਾ ਮਾਨ ਵੱਲੋਂ ਸਮੂਹ ਟਰੱਕ ਮਾਲਕਾਂ ਅਤੇ ਡਰਾਈਵਰ ਭਰਾਵਾਂ ਦਾ ਧੰਨਵਾਦ
ਸੈਕਰਾਮੈਂਟੋ –  ਟਰੱਕ ਆਪ੍ਰੇਟਰਾਂ ਲਈ ਇਲੈਕਟ੍ਰਾਨਿਕ ਲਾਗ ਬੁੱਕ ਦਾ ਨਵਾਂ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿਚ ਕੈਲੀਫੋਰਨੀਆ ਦੀ ਰਾਜਧਾਨੀ ਦੇ ਬਾਹਰ ਪੰਜਾਬੀ ਟਰੱਕਾਂ ਵਾਲੇ ਭਰਾਵਾਂ ਵੱਲੋਂ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਵਿਚ ਕੈਲੀਫੋਰਨੀਆ ਭਰ ਤੋਂ ਟਰੱਕਾਂ ਵਾਲੇ ਭਰਾਵਾਂ ਨੇ ਆਣ ਕੇ ਸ਼ਿਰਕਤ ਕੀਤੀ। ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਇਸ ਰੋਸ ਵਿਖਾਵੇ ਵਿਚ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਰਕਾਰ ਵੱਲੋਂ ਇਸ ਨਵੀਂ ਬਣਾਈ ਜਾ ਰਹੀ ਨੀਤੀ ਦਾ ਜ਼ੋਰਦਾਰ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਟਰੱਕਰ ਪੇਪਰ ਲਾਗ ਬੁੱਕ ਦੀ ਵਰਤੋਂ ਕਰਦੇ ਸਨ। ਪਰ 18 ਦਸੰਬਰ 2017 ਤੋਂ ਇਲੈਕਟ੍ਰਾਨਿਕ ਲਾਗ ਡਿਵਾਈਸ ਟਰੱਕਾਂ ਵਿਚ ਜ਼ਰੂਰੀ ਹੋ ਗਈ ਹੈ। ਟਰੱਕ ਵਾਲੇ ਭਰਾਵਾਂ ਦਾ ਕਹਿਣਾ ਹੈ ਕਿ 14 ਘੰਟੇ ਨਵੇਂ ਲਾਗ ਬੁੱਕ ਕਾਨੂੰਨ ਮੁਤਾਬਕ ਚੱਲਣਾ ਬਹੁਤ ਮੁਸ਼ਕਲ ਹੈ। ਕਿਉਂਕਿ ਸ਼ਿੱਪਰ ਅਤੇ ਰਿਸੀਵਰ ਲੰਮਾ ਸਮਾਂ ਟਰੱਕਾਂ ਵਾਲਿਆਂ ਦਾ ਲੋਡ ਨਹੀਂ ਲੱਦਦੇ ਅਤੇ ਇਸ ਦੇ ਨਾਲ-ਨਾਲ ਵੇਟਿੰਗ ਟਾਇਮ ਦਾ ਵੀ ਖਰਚਾ ਨਹੀਂ ਦਿੱਤਾ ਜਾਂਦਾ। ਥੋੜ•ਾ ਜਿਹਾ ਲੇਟ ਹੋਣ ‘ਤੇ ਕਈ ਵਾਰ ਦੋ-ਦੋ ਦਿਨ ਲੋਡ ਨਹੀਂ ਮਿਲਦੇ, ਜਿਸ ਕਰਕੇ ਇਲੈਕਟ੍ਰਾਨਿਕ ਲਾਗ ਬੁੱਕ ਲਾਗੂ ਹੋਣ ਨਾਲ ਡਰਾਈਵਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਟਰੱਕ ਇੰਡਸਟਰੀਜ਼ ਪਹਿਲਾਂ ਹੀ ਕੋਈ ਬਹੁਤਾ ਫਾਇਦੇ ਵਾਲਾ ਕੰਮ ਨਹੀਂ ਹੈ। ਪਰ ਇਸ ਨੀਤੀ ਦੇ ਬਣਨ ਨਾਲ ਡਰਾਈਵਰ ਤਬਕਾ ਆਰਥਿਕ ਪੱਖੋਂ ਹੋਰ ਵੀ ਕਮਜ਼ੋਰ ਹੋਵੇਗਾ। ਯੂਬਾ ਸਿਟੀ ਦੇ ਟਰਾਂਸਪੋਰਟਰ ਰਾਜਾ ਮਾਨ ਨੇ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਟਰੱਕਾਂ ਵਾਲੇ ਭਰਾਵਾਂ ਦੀ ਫਰਿਆਦ ਸੁਣੀ ਜਾਵੇ, ਤਾਂ ਕਿ ਇਹ ਆਪਣਾ ਅਤੇ ਪਰਿਵਾਰ ਦਾ ਪਾਲਣ-ਪੋਸ਼ਣ ਚੰਗੇ ਤਰੀਕੇ ਨਾਲ ਕਰ ਸਕਣ।

Be the first to comment

Leave a Reply