ਟਰੱਕ ਦੀ ਚਪੇਟ ‘ਚ ਆਉਣ ਨਾਲ ਮੌਤ

ਪਟਿਆਲਾ  —ਪੰਜਾਬ ‘ਚ ਦਿਨੋਂ ਦਿਨ ਸੜਕ ਹਾਦਸਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤੇ ਹਾਦਸਿਆਂ ‘ਚ ਰੋਜ਼ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ‘ਚ ਚਲੀਆਂ ਜਾਂਦੀਆਂ ਹਨ। ਅਜਿਹਾ ਹੀ ਇਕ ਮਾਮਲਾ ਰਿਆਸਤੀ ਸ਼ਹਿਰ ਨਾਭਾ ਦੇ ਬੋੜਾ ਗੇਟ ਨੇੜੇ ਆਧਰਾਂ ਬੈਂਕ ‘ਚ ਤਾਇਨਾਤ ਸਕਿਊਰਿਟੀ ਗਾਰਡ ਬਲਜੀਤ ਸਿੰਘ ਨਾਲ ਵੀ ਵਾਪਰਿਆ। ਜਾਣਕਾਰੀ ਮੁਤਾਬਕ ਡਿਊਟੀ ਖਤਮ ਹੋਣ ਤੋਂ ਬਾਅਦ ਉਹ ਮੋਟਰਸਾਇਕਲ ‘ਤੇ ਬੈਂਕ ਤੋਂ ਬਾਹਰ ਸੜਕ ‘ਤੇ ਆਇਆ ਸੀ ਕਿ ਅਚਾਨਕ ਤੇਜ਼ ਰਫਤਾਰ ਟਰੱਕ ਦੀ ਚਪੇਟ ‘ਚ ਆਉਣ ਨਾਲ ਉਸ ਦੀ ਮੌਤ ਹੋ ਗਈ।

Be the first to comment

Leave a Reply

Your email address will not be published.


*