ਟਰੱਕ ਦੀ ਬ੍ਰੇਕ ਫੇਲ ਹੋ ਜਾਣ ਕਾਰਨ 11 ਲੋਕਾਂ ਦੀ ਮੌਤ

ਬ੍ਰੇਬੇਸ — ਇੰਡੋਨੇਸ਼ੀਆ ‘ਚ ਖੰਡ ਨਾਲ ਲੋਡ ਇਕ ਟਰੱਕ ਕਈ ਮੋਟਰਲਾਈਕਲਾਂ ਅਤੇ ਘਰਾਂ ਨਾਲ ਟਕਰਾਅ ਗਿਆ ਅਤੇ ਟਰੱਕ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਘਟ ਤੋਂ ਘਟ 11 ਲੋਕਾਂ ਦੀ ਮੌਤ ਹੋ ਗਈ। ਸਥਾਨਕ ਆਪਦਾ ਏਜੰਸੀ ਮੁਤਾਬਕ ਇਕ ਅਧਿਕਾਰੀ ਨੇ ਦੱਸਿਆ ਕਿ ਟਰੱਕ ਮੱਧ ਜਾਵਾ ਜ਼ਿਲੇ ਦੇ ਬ੍ਰੇਬੇਸ ‘ਚ ਰਾਜਧਾਨੀ ਜਕਾਰਤਾ ਵੱਲ ਜਾ ਰਿਹਾ ਹੈ ਸੀ ਤਾਂ ਉਦੋਂ ਹੀ ਟਰੱਕ ਦੀ ਬੇਕ ਫੇਲ ਹੋ ਗਈ। ਟਰੱਕ ਡਰਾਈਵਰ ਨੇ ਟਰੱਕ ਨੂੰ ਖੱਬੇ ਪਾਸੇ ਮੋੜ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਕ ਕਾਰ, 13 ਮੋਟਰਸਾਈਕਲ ਅਤੇ 7 ਘਰ ਹਾਦਸਾਗ੍ਰਸਤ ਹੋ ਗਏ। ਏਜੰਸੀ ਦੇ ਅਧਿਕਾਰੀ ਸਾਰਵਾ ਪੇਰਮਾਨਾ ਨੇ ਕਿਹਾ, ‘ਅਜੇ ਤੱਕ 11 ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ ਅਤੇ ਹੋਰ 11 ਲੋਕ ਜ਼ਖਮੀ ਹੋਏ ਹਨ।’ ਉਨ੍ਹਾਂ ਨੇ ਕਿਹਾ ਕਿ ਜ਼ਖਮੀ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ।