ਟਾਟਾ ਮੈਮੋਰੀਅਲ ਸੈਂਟਰ ਦੇ ਸਮਾਜਿਕ ਸੇਵਾ ਦੇ 75 ਸਾਲ ਪੂਰੇ ਹੋਣ ਮੌਕੇ ਪੁਸਤਕ ਦਾ ਉਦਘਾਟਨ

ਮੁੰਬਈ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰੀ ਯੰਤਰਾਂ ਲਈ ਦੂਜੇ ਦੇਸ਼ਾਂ ‘ਤੇ ਨਿਰਭਰਤਾ ਨੂੰ ਘੱਟ ਕਰਨ ‘ਤੇ ਅੱਜ ਜ਼ੋਰ ਦਿੱਤਾ ਤਾਂ ਕਿ ਲੋਕਾਂ ਲਈ ਇਲਾਜ ਨੂੰ ਸਸਤਾ ਬਣਾਇਆ ਜਾ ਸਕੇ। ਟਾਟਾ ਮੈਮੋਰੀਅਲ ਸੈਂਟਰ ਦੇ ਸਮਾਜਿਕ ਸੇਵਾ ਦੇ 75 ਸਾਲ ਪੂਰੇ ਹੋਣ ਮੌਕੇ ਇਕ ਪੁਸਤਕ ਦਾ ਉਦਘਾਟਨ ਕਰਨ ਤੋਂ ਬਾਅਦ ਮੋਦੀ ਨੇ ਕਿਹਾ,”70 ਫੀਸਦੀ ਡਾਕਟਰੀ ਯੰਤਰ ਵਿਦੇਸ਼ਾਂ ਤੋਂ ਬਰਾਮਦ ਕੀਤੇ ਜਾਂਦੇ ਹਨ। ਇਸ ਸਥਿਤੀ ਨੂੰ ਬਦਲਿਆ ਜਾਣਾ ਚਾਹੀਦਾ, ਕਿਉਂਕਿ ਇਸ ਨਾਲ ਇਲਾਜ ਕਾਫੀ ਮਹਿੰਗਾ ਪੈਂਦਾ ਹੈ।” ਉਹ ਮੁੰਬਈ ‘ਚ ਆਯੋਜਿਤ ਪ੍ਰੋਗਰਾਮ ਨੂੰ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿਹਤ ਨੀਤੀ ਦਾ ਉਦੇਸ਼ ਵਹਿਨ ਕਰਨ ਯੋਗ ਸਿਹਤ ਦੇਖਭਾਲ ਯਕੀਨੀ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,”ਅਸੀਂ ਰਾਸ਼ਟਰੀ ਸਿਹਤ ਨੀਤੀ ਲੈ ਕੇ ਆਏ ਹਾਂ। ਇਸ ਦੇ ਨਾਲ ਹੀ ਸਾਡਾ ਟੀਚਾ ਸਾਰਿਆਂ ਲਈ ਸਸਤੀ ਸਿਹਤ ਦੇਖਭਾਲ ਯਕੀਨੀ ਕਰਨਾ ਹੈ।” ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਮਕਸਦ ਲੋਕਾਂ ਦੇ ਸਾਰੇ ਵਰਗਾਂ ਤੱਕ ਚੰਗੀ ਡਾਕਟਰੀ ਸਹੂਲਤ ਉਪਲੱਬਧ ਕਰਵਾਉਣਾ ਹੈ ਅਤੇ ਇਸ ਦੇ ਅਧੀਨ ਦੇਸ਼ ਭਰ ‘ਚ ਨਵੇਂ ਏਮਜ ਅਤੇ ਮੈਡੀਕਲ ਕਾਲਜ ਖੋਲ੍ਹੇ ਜਾਣਗੇ।”

Be the first to comment

Leave a Reply