ਟਾਵਰ ਨੂੰ ਆਬਾਦੀ ਤੋਂ ਬਾਹਰ ਲਗਾਉਣ ਲਈ ਲੋਕਾਂ ਨੇ ਮੀਟਿੰਗ ਕਰਕੇ ਸੰਘਰਸ ਦੀ ਅਗਲੀ ਰੂਪ ਰੇਖਾ ਉਲੀਕੀ

ਰਾਮਗੜ੍ਹ – ਅੱਜ ਪਿੰਡ ਰਾਮਗੜ੍ਹ ਵਿੱਚ ਟਾਵਰ ਨੂੰ ਪਿੰਡ ਦੀ ਆਬਾਦੀ ਤੋਂ ਦੂਰ ਲਗਾਉਣ ਦੀ ਮੰਗ ਨੂੰ ਲੈਕੇ ਪਿੰਡ ਵਾਸੀਆਂ ਦੀ ਭਗਵੀਂ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਪਿੰਡ ਦੇ ਲੋਕਾਂ ਨੇ ਵੱਡੀ ਗਿਣਤੀ ਚ ਹਿੱਸਾ ਲਿਆ ਤੇ ਜਿਸ ਵਿੱਚ ਅਗਲੇ ਸੰਘਰਸ ਦੀ ਰੂਪ ਰੇਖਾ ਉਲੀਕੀ ਗਈ । ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਮੱਖਣ ਸਿੰਘ ਰਾਮਗੜ੍ਹ ਤੇ ਹਰਮਨ ਸਿੰਘ ਨੇ ਕਿਹਾ ਕਿ ਜਿਲ੍ਹਾ ਪ੍ਰਸਾਸਨ ਟਾਵਰ ਦੇ ਮਸਲੇ ਨੂੰ ਜਾਣਬੁੱਝ ਕੇ ਉਲਝਾ ਰਿਹਾ ਹੈ । ਬਲਕਿ ਲੋਕਾਂ ਦੀ ਸਾਫ ਜਿਹੀ ਮੰਗ ਹੈ ਕਿ ਟਾਵਰ ਨੂੰ ਪਿੰਡ ਦੀ ਆਬਾਦੀ ਤੋਂ ਬਾਹਰ ਲਗਾਇਆ ਜਾਵੇ । ਅਸੀਂ ਬਹੁਤ ਵਾਰ ਜਿਲੇ ਦੇ ਵੱਖ ਵੱਖ ਅਧਿਕਾਰੀਆਂ ਨੂੰ ਮਿਲ ਕੇ ਮਸਲੇ ਬਾਰੇ ਦੱਸਿਆ । ਪਰ ਹਰ ਵਾਰ ਉਹਨਾਂ ਨੇ ਕੰਪਨੀ ਦਾ ਪੱਖ ਹੀ ਪੂਰਿਆ ਹੈ । ਕਰੰਤੀਕਾਰੀ ਮਜਦੂਰ ਯੂਨੀਅਨ ਦੇ ਆਗੂ ਡਾਕਟਰ ਜਗਰਾਜ ਸਿੰਘ ਨੇ ਕਿਹਾ ਕਿ ਪ੍ਰਸਾਸਨ ਨੇ ਟਾਵਰ ਅਧਕਾਰੀਆਂ ਨੂੰ ਗਲਤ ਢੰਗ ਨਾਲ ਐਨ ਓ ਸੀ ਦੇਕੇ ਟਾਵਰ ਨੂੰ ਪਿੰਡ ਦੀ ਆਬਾਦੀ ਵਿੱਚ ਲਗਵਾਉਣ ਲਈ ਪੱਬਾਂ ਭਾਰ ਹੋਇਆ ਪਿਆ ਹੈ । ਉਹਨਾਂ ਕਿਹਾ ਕਿ ਪ੍ਰਸਾਸਨ ਨੂੰ ਪਿੰਡ ਦੇ ਲੋਕਾਂ ਨਾਲ ਧੱਕੇਸਾਹੀ ਬੰਦ ਕਰਨੀ ਚਾਹੀਦੀ ਹੈ । ਜਿਲ੍ਹਾ ਮੁਖੀ ਲੋਕਾਂ ਦੀ ਜਾਇਜ ਮੰਗ ਵੱਲ ਧਿਆਨ ਦੇਕੇ ਉਸਨੂੰ ਹੱਲ ਕਰਨ ਦੀ ਸੁਹਿਰਦ ਕੋਸਿਸ ਕਰੇ ਅਤੇ ਸੰਬੰਧਿਤ ਅਦਾਰਿਆਂ ਵੱਲੋਂ ਗਲਤ ਢੰਗ ਨਾਲ ਦਿੱਤੀਆਂ ਐਨ ਓ ਸੀ ਦੀ ਜਾਂਚ ਕਰਕੇ ਟਾਵਰ ਨੂੰ ਪਿੰਡ ਦੀ ਆਬਾਦੀ ਤੋਂ ਦੂਰ ਲਾਇਆ ਜਾਵੇ,ਨਹੀਂ ਤਾਂ ਲੋਕਾਂ ਦਾ ਸੰਘਰਸ ਜਾਰੀ ਰਹੇਗਾ ਤੇ ਪੰਜਾਬ ਦੀਆਂ ਸੰਘਰਸਸੀਲ ਜਥੇਬੰਦੀਆਂ ਨੂੰ ਨਾਲ ਲੈਕੇ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਸ਼ੰਘਰਸ ਦੀ ਅਗਲੀ ਰੂਪ ਰੇਖਾ ਵਜੋਂ 17 ਜੁਲਾਈ ਨੂੰ ਜਿਲ੍ਹਾ ਮੁਖੀ ਦੀ ਅਰਥੀ ਫੂਕਦੇ ਹੋਏ ਮੁਜਹਰਾ ਕੀਤਾ ਜਾਵੇਗਾ । ਮੀਟਿੰਗ ਵਿੱਚ ਕ੍ਰਾਂਤੀਕਾਰੀ ਲੋਕ ਮੋਰਚਾ ਦੇ ਆਗੂ ਡਾਕਟਰ ਗੁਰਮੇਲ ਸਿੰਘ , ਕ੍ਰਾਂਤੀਕਾਰੀ ਮਜਦੂਰ ਯੂਨੀਅਨ ਦੇ ਜਰਨੈਲ ਰਾਮਗੜ੍ਹ,ਬਲਜੀਤ ਸਿੰਘ , ਤੀਰਥ ਸਿੰਘ,ਨਜਰੂ ਸਿੰਘ,ਸੁਖਜਿੰਦਰ ਸਿੰਘ ਆਦਿ ਨੇ ਸੰਬੋਧਿਨ ਕੀਤਾ ।