ਟਿਊਨੀਸ਼ੀਆ ‘ਚ ਫੌਜੀ ਜਹਾਜ਼ ਹਾਦਸਾਗ੍ਰਸਤ, 2 ਦੀ ਮੌਤ

ਟਿਊਨੀਸ਼ੀਆ ਦੇ ਸਫੈਕਸ ਸੂਬੇ ਵਿਚ ਕੱਲ ਸ਼ਾਮ ਭਾਵ ਸੋਮਵਾਰ ਨੂੰ ਇਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ 2 ਫੌਜੀਆਂ ਦੀ ਮੌਤ ਹੋ ਗਈ। ਟਿਊਨੀਸ਼ੀਆ ਦੀ ਇਕ ਸਰਕਾਰੀ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਸਫੈਕਸ ਸੂਬੇ ਵਿਚ ਹਵਾਈ ਅੱਡੇ ਨੇੜੇ ਕੱਲ ਸ਼ਾਮ ਨੂੰ ਇਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 2 ਫੌਜੀਆਂ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਮੌਕੇ ‘ਤੇ ਮੌਜੂਦ ਸਟੇਟ ਗਵਰਨਰ ਨੇ ਏਜੰਸੀ ਨੂੰ ਦਿੱਤੇ ਬਿਆਨ ਵਿਚ ਕਿਹਾ, ‘ਸ਼ੁਰੂਆਤੀ ਅੰਕੜਿਆਂ ਮੁਤਾਬਕ ਜਹਾਜ਼ ਰਾਤ ਦੀ ਸਿਖਲਾਈ ਦੌਰਾਨ ਹਾਦਸਾਗ੍ਰਸਤ ਹੋਇਆ ਹੈ।’