ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਪਹਿਲੇ ਟੀ-20 ਮੈਚ ਵਿੱਚ 53 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ— ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਪਹਿਲੇ ਟੀ-20 ਮੈਚ ਵਿੱਚ 53 ਦੌੜਾਂ ਨਾਲ ਹਰਾਇਆ। ਇਹ ਅਜਿਹਾ ਪਹਿਲਾ ਮੌਕਾ ਸੀ ਜਦੋਂ ਟੀਮ ਇੰਡੀਆ ਨੇ ਕੀਵੀਆਂ ‘ਤੇ ਟੀ-20 ‘ਤੇ ਜਿੱਤ ਦਰਜ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਅਤੇ ਨਿਊਜ਼ੀਲੈਂਡ ਪੰਜ ਵਾਰ ਭਿੜੇ ਸਨ, ਜਿਸ ਵਿਚ ਸਾਰੇ ਮੈਚ ਕੀਵੀਆਂ ਨੇ ਹੀ ਜਿੱਤੇ। ਟੀਮ ਇੰਡੀਆ ਨੇ ਭਾਵੇਂ ਹੀ ਇਹ ਮੈਚ ਜਿੱਤਕੇ ਸੀਰੀਜ਼ ਵਿੱਚ 1-0 ਨਾਲ ਬੜ੍ਹਤ ਹਾਸਲ ਕਰ ਲਈ ਹੋਵੇ, ਪਰ ਇਸ ਨਾਲ ਭਾਰਤ ਤੋਂ ਜ਼ਿਆਦਾ ਪਾਕਿਸਤਾਨ ਵਿੱਚ ਜਸ਼ਨ ਦਾ ਮਾਹੌਲ ਹੈ। ਅਜਿਹਾ ਨਹੀਂ ਹੈ ਕਿ ਪਾਕਿਸਤਾਨ ਦੇ ਲੋਕਾਂ ਨੂੰ ਟੀਮ ਇੰਡੀਆ ਦੀ ਜਿੱਤ ਦੀ ਖੁਸ਼ੀ ਸੀ, ਸਗੋਂ ਪਾਕਿਸਤਾਨੀ ਟੀ-20 ਵਿੱਚ ਨੰਬਰ ਵਨ ਬਨਣ ਲਈ ਟੀਮ ਇੰਡਿਆ ਦੇ ਜਿੱਤਣ ਲਈ ਦੁਆ ਕਰ ਰਹੇ ਸਨ। ਟੀਮ ਇੰਡੀਆ ਜਿਵੇਂ ਹੀ ਜਿੱਤੀ ਤਾਂ ਪਾਕਿਸਤਾਨ ਵਿੱਚ ਲੋਕ ਜਸ਼ਨ ਮਨਾਉਣ ਲੱਗੇ
ਟੀਮ ਇੰਡੀਆ ਦੀ ਜਿੱਤ ਦੇ ਬਾਅਦ ਸੋਸ਼ਲ ਮੀਡੀਆ ‘ਤੇ ਪਾਕਿਸਤਾਨੀ ਫੈਂਸ ਪਾਕਿਸਤਾਨ ਦੇ ਨੰਬਰ ਵਨ ਬਨਣ ਦਾ ਜਸ਼ਨ ਮਨਾਉਣ ਲੱਗੇ।  ਕਿਸੇ ਨੇ ਟੀਮ ਇੰਡੀਆ ਨੂੰ ਧੰਨਵਾਦ ਕੀਤਾ ਤਾਂ ਕਿਸੇ ਨੇ ਟੀਮ ਇੰਡੀਆ ਦਾ ਮਜ਼ਾਕ ਉਡਾਇਆ। ਕਿਸੇ ਨੇ ਕੋਹਲੀ ਉੱਤੇ ਮਜ਼ਾਕ ਕੀਤਾ ਤਾਂ ਕੋਈ ਨਿਊਜ਼ੀਲੈਂਡ ਦਾ ਮਜ਼ਾਕ ਬਣਾਉਂਦਾ ਦਿਖਾਈ ਦਿੱਤਾ।

Be the first to comment

Leave a Reply