ਟੀ.ਵੀ. ਪੇਸ਼ਕਰਤਾ ਨੇ ਸ਼ਰਾਬ ਦੇ ਨਸ਼ੇ ‘ਚ ਭਾਰਤੀ ਮੂਲ ਦੇ ਪਰਿਵਾਰ ਦੀ ਕਾਰ ਨੂੰ ਮਾਰੀ ਟੱਕਰ

Video shows Ant McPartlin getting out of his car following a drink driving accident in which he crashed into two other cars Fee agreed no byline

ਕਰੋੜਪਤੀ ਮਸ਼ਹੂਰ ਟੀ.ਵੀ. ਸਟਾਰ ਆਂਟ ਮੈਕਪਾਰਟਲਿਨ ਨੇ ਸ਼ਰਾਬ ਦੇ ਨਸ਼ੇ ਵਿਚ ਭਾਰਤੀ ਮੂਲ ਦੇ ਪਰਿਵਾਰ ਦੀ ਕਾਰ ਨੂੰ ਟੱਕਰ ਮਾਰੀ, ਜਿਸ ਨਾਲ 4 ਸਾਲਾ ਬੱਚੀ ਨੂੰ ਮਾਮੂਲੀ ਸੱਟਾਂ ਲੱਗੀਆਂ | ਜਦ ਕਿ ਆਂਟ ਮੈਕਪਾਰਟਲਿਨ ਦੀ ਕਾਰ ਚਕਨਾਚੂਰ ਹੋ ਗਈ | ਰੈਸਟੋਰੈਂਟ ਦੇ ਮਾਲਕ ਫਹੀਮ ਵੈਨੂੰ ਅਤੇ ਉਸ ਦੀ ਪਤਨੀ ਸਿਲਪਾ ਦਨਦੇਕਰ ਆਪਣੀ 4 ਸਾਲਾ ਬੱਚੀ ਐਮੇਰੀਆ ਨਾਲ ਹਰੇ ਰੰਗ ਦੀ ਮਿੰਨੀ ਕਾਰ ‘ਚ ਸਵਾਰ ਸਨ ਜਦ ਕਿ ਦੂਜੀ ਮਿੰਨੀ ਕਾਰ ਟੀ ਵੀ ਪੇਸ਼ਕਰਤਾ ਚਲਾ ਰਿਹਾ ਸੀ | ਮਿ: ਵਿਨੂੰ ਨੇ ਕਿਹਾ ਕਿ ਉਸ ਨੂੰ ਇਹ ਪ੍ਰਵਾਹ ਨਹੀਂ ਕਿ ਉਹ ਮਸ਼ਹੂਰ ਕਰੋੜਪਤੀ ਟੀ.ਵੀ. ਸਟਾਰ ਹੈ, ਪਰ ਉਹ ਮੇਰੀ ਬੱਚੀ ਨੂੰ ਵੀਲ੍ਹ ਚੇਅਰ ‘ਤੇ ਪਾ ਸਕਦਾ ਸੀ | ਇਹ ਹਾਦਸਾ ਐਤਵਾਰ ਸ਼ਾਮੀ 4 ਵਜੇ ਦੇ ਕਰੀਬ ਪੱਛਮੀ ਲੰਡਨ ਦੇ ਰਿਚਮੈਂਡ ਪਾਰਕ ਨੇੜੇ ਹੋਇਆ | ਪੁਲਿਸ ਨੇ ਉਸ ਨੂੰ ਮੌਕੇ ਤੋਂ ਗਿ੍ਫਤਾਰ ਕਰਕੇ 10 ਘੰਟੇ ਹਿਰਾਸਤ ਵਿਚ ਰੱਖਿਆ | ਘਟਨਾ ਮੌਕੇ ਆਂਟ ਦੀ ਮਾਂ ਵੀ ਕਾਰ ਵਿਚ ਉਸ ਨਾਲ ਸਵਾਰ ਸੀ ਤੇ ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ | ਉਸ ਦਾ ਮੌਕੇ ‘ਤੇ ਸਾਹ ਪ੍ਰੀਖਣ ਵੀ ਫੇਲ ਹੋ ਗਿਆ ਸੀ | ਖ਼ਬਰਾਂ ਅਨੁਸਾਰ ਘਟਨਾ ਤੋਂ ਬਾਅਦ ਆਂਟ ਨੇ ਟੀ.ਵੀ. ਤੋਂ ਕੁਝ ਸਮੇਂ ਲਈ ਬਰੇਕ ਲੈ ਲਈ ਹੈ | ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਟੀ.ਵੀ. ਸਟਾਰ ਜੋ ਦਰਦ ਨਿਵਾਰਕ ਦਵਾਈਆਂ ਖਾਣ ਤੋਂ ਪੀੜਤ ਸੀ, ਉਸ ਦਾ ਵਿਆਹ ਟੁੱਟ ਗਿਆ ਸੀ | ਅਗਲੇਰੀ ਜਾਂਚ ਦੀ ਕਾਰਵਾਈ ਲਈ ਉਕਤ ਪੇਸ਼ਕਰਤਾ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ |