ਟੀ-20 ਰੈਂਕਿੰਗ ਵਿੱਚ ਪਾਕਿਸਤਾਨ ਪਹਿਲੇ ਨੰਬਰ ‘ਤੇ ਫਿਰ ਕਾਬਜ਼

ਵੈਲਿੰਗਟਨ: ਆਈਸੀਸੀ ਦੀ ਗਲਤੀ ਤੋਂ ਬਾਅਦ ਟੀ-20 ਰੈਂਕਿੰਗ ਵਿੱਚ ਪਾਕਿਸਤਾਨ ਪਹਿਲੇ ਨੰਬਰ ‘ਤੇ ਫਿਰ ਕਾਬਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਟੀ-20 ਟਰਾਈ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਆਸਟ੍ਰੇਲੀਆਈ ਟੀਮ ਰੈਂਕਿੰਗ ਵਿੱਚ ਟਾਪ ‘ਤੇ ਪਹੁੰਚ ਗਈ ਸੀ ਪਰ ਇਸ ਤੋਂ ਬਾਅਦ ਆਈਸੀਸੀ ਨੇ ਪੁਆਇੰਟਸ ਵਿੱਚ ਸੁਧਾਰ ਕਰਦੇ ਹੋਏ ਰੈਂਕਿੰਗ ਵਿੱਚ ਪਾਕਿਸਤਾਨ ਨੂੰ ਫਿਰ ਟਾਪ ‘ਤੇ ਵਿਖਾਇਆ ਸੀ। ਕ੍ਰਿਕਟ ਆਸਟ੍ਰੇਲੀਆ ਨੇ ਸਾਫ ਕੀਤਾ ਹੈ ਕਿ ਨਿਉਜ਼ੀਲੈਂਡ ਤੇ ਇੰਗਲੈਂਡ ਦੇ ਖਿਲਾਫ ਟੀ-20 ਟਰਾਈ ਸੀਰੀਜ਼ ਵਿੱਚ ਮਿਲੀ ਜਿੱਤ ਤੋਂ ਬਾਅਦ ਆਸਟ੍ਰੇਲੀਆ ਨਹੀਂ ਸਿਰਫ ਪਾਕਿਸਤਾਨ ਟੀ-20 ਰੈਕਿੰਗ ਵਿੱਚ ਟਾਪ ‘ਤੇ ਹੈ। ਕ੍ਰਿਕਟ ਆਸਟ੍ਰੇਲੀਆ ਨੇ ਇਸ ਹਫਤੇ ਕਿਹਾ ਸੀ ਕਿ ਟਰਾਈ ਸੀਰੀਜ਼ ਵਿੱਚ ਜਿੱਤਣ ਤੋਂ ਬਾਅਦ ਟੀਮ ਨੰਬਰ ਇੱਕ ‘ਤੇ ਆ ਜਾਵੇਗੀ। ਆਸਟ੍ਰੇਲੀਆ ਨੇ ਆਕਲੈਂਡ ਵਿੱਚ ਨਿਉਜ਼ੀਲੈਂਡ ਨੂੰ 19 ਦੌੜਾਂ ਨਾਲ ਹਰਾ ਕੇ ਸੀਰੀਜ਼ ਜਿੱਤੀ। ਕ੍ਰਿਕਟ ਆਸਟ੍ਰੇਲੀਆ ਨੇ ਕੱਲ੍ਹ ਇੱਕ ਬਿਆਨ ਵਿੱਚ ਕਿਹਾ ਸੀ ਕਿ ਆਈਸੀਸੀ ਦੀ ਗਲਤੀ ਕਾਰਨ ਪਾਕਿਸਤਾਨ ਨੰਬਰ ਇੱਕ ‘ਤੇ ਹੈ। ਰੈਂਕਿੰਗ ਰਾਉਂਡ ਆਫ ਕਰਨ ‘ਤੇ ਆਸਟ੍ਰੇਲੀਆ ਦੇ 125.65 ਪੁਆਇੰਟ ਹਨ ਤੇ ਪਾਕਿਸਤਾਨ ਦੇ 125.84 ਪੁਆਇੰਟ ਹਨ। ਮਤਲਬ ਉਹ ਪਾਕਿਸਤਾਨ ਤੋਂ 0.19 ਪੁਆਇੰਟ ਪਿੱਛੇ ਹੈ।

Be the first to comment

Leave a Reply