ਟੁਆਲਿਟ-ਏਕ ਪ੍ਰੇਮ ਕਥਾ’ ਫਿਲਮ ਦਾ ਦੂਰਦਰਸ਼ਨ ‘ਤੇ ਪ੍ਰਸਾਰਣ 17 ਸਤੰਬਰ, ਐਤਵਾਰ ਨੂੰ

ਲੁਧਿਆਣਾ –  : ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛਤਾ ਹੀ ਸੇਵਾ ਪੰਦਰਵਾੜੇ ਦੌਰਾਨ ਆਮ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਅਤੇ ਪਖ਼ਾਨੇ ਦੀ ਵਰਤੋਂ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਦੂਰਦਰਸ਼ਨ ਕੇਂਦਰ (ਡੀ.ਡੀ. ਨੈਸ਼ਨਲ) ‘ਤੋਂ ਪ੍ਰਸਿੱਧ ਹਿੰਦੀ ਫਿਲਮ ‘ਟੁਆਲਿਟ-ਏਕ ਪ੍ਰੇਮ ਕਥਾ’ ਦਾ ਪ੍ਰਸਾਰਨ ਕੀਤਾ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੱਦੇ ਪੂਰੇ ਦੇਸ਼ ਵਿੱਚ ਸਫਾਈ ਪੰਦਰਵਾੜੇ ਦੀ ਸ਼ੁਰੂਆਤ ਬੀਤੇ ਦਿਨੀਂ ਕੀਤੀ ਗਈ ਹੈ। ਭਾਰਤ ਸਰਕਾਰ ਦੀ ਮਨਸ਼ਾ ਹੈ ਕਿ ਆਮ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਅਤੇ ਨਿੱਤ ਦਿਨ ਪਖ਼ਾਨੇ ਦੀ ਵਰਤੋਂ ਦੀ ਆਦਤ ਬਣਾਉਣ ਬਾਰੇ ਜਾਗਰੂਕ ਕੀਤਾ ਜਾਵੇ।

Be the first to comment

Leave a Reply