ਟੈਂਕੀ ‘ਤੇ ਹੀ ਸਰਕਾਰ ਦੇ ਪੁਤਲੇ ਨੂੰ ਅੱਗ ਲਾਈ

ਮੋਹਾਲੀ  – ਪਿਛਲੇ 24 ਦਿਨਾਂ ਤੋਂ ਸੋਹਾਣਾ ਦੀ ਪਾਣੀ ਦੀ ਟੈਂਕੀ ‘ਤੇ ਧਰਨਾ ਦੇ ਰਹੇ ਬੇਰੁਜ਼ਗਾਰ ਟੈੱਟ ਪਾਸ ਅਤੇ ਸਬਜੈਕਟ ਪਾਸ ਅਧਿਆਪਕਾਂ ਨੇ ਅੱਜ ਸਿੱਖਿਆ ਸਕੱਤਰ ਨਾਲ ਗੱਲਬਾਤ ਸਫਲ ਨਾ ਹੋਣ ‘ਤੇ ਰੋਸ ਵਜੋਂ ਇੰਟਰਨੈਸ਼ਨਲ ਏਅਰਪੋਰਟ ਰੋਡ ਨੂੰ ਜਾਮ ਕਰਕੇ ਸਰਕਾਰ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਜੋ ਬੇਰੁਜ਼ਗਾਰ ਅਧਿਆਪਕ ਪਾਣੀ ਦੀ ਟੈਂਕੀ ‘ਤੇ ਚੜ੍ਹੇ ਹਨ, ਉਨ੍ਹਾਂ ਨੇ ਪਾਣੀ ਦੀ ਟੈਂਕੀ ‘ਤੇ ਹੀ ਸਰਕਾਰ ਦੇ ਪੁਤਲੇ ਨੂੰ ਅੱਗ ਲਾਈ। ਹੇਠਾਂ ਮਰਨ ਵਰਤ ‘ਤੇ ਬੈਠੇ ਉਨ੍ਹਾਂ ਦੇ ਹੋਰ ਸਾਥੀ ਤੇ ਅਧਿਆਪਕਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

Be the first to comment

Leave a Reply