ਟੈਂਸ਼ਨ ਤੋਂ ਬਚਣ ਲਈ ਲੋਕ ਕੀ-ਕੀ ਨਹੀਂ ਕਰਦੇ ਪਰ ਜੇਕਰ ਕੋਈ ਇਨਸਾਨ ਕੁੱਤਾ ਬਣ ਜਾਵੇ ਤਾਂ ਕਿਹੋ ਜਿਹਾ ਲੱਗੇਗਾ।

ਸਿਡਨੀ — ਜ਼ਿੰਦਗੀ ਦੀ ਦੌੜ ਅਤੇ ਟੈਂਸ਼ਨ ਤੋਂ ਬਚਣ ਲਈ ਲੋਕ ਕੀ-ਕੀ ਨਹੀਂ ਕਰਦੇ ਪਰ ਜੇਕਰ ਕੋਈ ਇਨਸਾਨ ਕੁੱਤਾ ਬਣ ਜਾਵੇ ਤਾਂ ਕਿਹੋ ਜਿਹਾ ਲੱਗੇਗਾ। ਕਈ ਸਾਲਾਂ ਤੋਂ ਇਕ ਵਿਅਕਤੀ ਕੁੱਤਾ ਬਣ ਕੇ ਜੀਅ ਰਿਹਾ ਹੈ ਅਤੇ ਉਸ ਦਾ ਨਾਂ ਮਿਸਟਰ ਪੱਪੀ ਹੈ। ਟਾਮ ਅਸਲ ਜ਼ਿੰਦਗੀ ‘ਚ ਕੁੱਤੇ ਵਾਂਗ ਹੀ ਜੀਅ ਰਿਹਾ ਹੈ। ਉਹ ਇਨੀਂ ਦਿਨੀਂ ਆਪਣੀ ਸਾਬਕਾ ਪ੍ਰੇਮਿਕਾ ਦੇ ਘਰ ‘ਚ ਰਹਿ ਰਿਹਾ ਹੈ, ਉਹ ਕੁੱਤਿਆਂ ਵਾਂਗ ਜ਼ਮੀਨ ‘ਤੇ ਬੈਠ ਕੇ ਖਾਣਾ ਖਾਂਦਾ ਹੈ ਅਤੇ ਚਾਰ ਪੈਰਾਂ ਨਾਲ ਚੱਲਦਾ ਹੈ। ਹਾਲ ਹੀ ‘ਚ ਇਕ ਟੀ. ਵੀ. ਸ਼ੋਅ ‘ਚ ਟਾਮ ਅਤੇ ਉਸ ਦੀ ਸਾਬਕਾ ਪ੍ਰੇਮਿਕਾ ਦਾ ਇੰਟਰਵਿਊ ਹੋਇਆ। ਇਥੇ ਵੀ ਟਾਮ ਸ਼ੋਅ ਦੇ ਦੌਰਾਨ ਕੁੱਤੇ ਦੀ ਤਰ੍ਹਾਂ ਜ਼ਮੀਨ ‘ਤੇ ਬੈਠੇ ਸਨ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਸਾਲਾਂ ਤੋਂ ਕੁੱਤਾ ਬਣ ਕੇ ਕਿਉਂ ਜੀਅ ਰਿਹਾ ਹੈ ਤਾਂ ਉਸ ਨੇ ਦੱਸਿਆ ਕਿ ਜ਼ਿੰਦਗੀ ਦੀ ਭੱਜ-ਦੌੜ ਤੋਂ ਬਚਣ ਲਈ ਉਸ ਨੇ ਪਹਿਲਾਂ ਇਹ ਟਰਿਕ ਅਪਣਾਈ ਸੀ। ਕੁਝ ਸਮੇਂ ਤੱਕ ਕੁੱਤਾ ਬਣ ਕੇ ਖੁਦ ਨੂੰ ਫ੍ਰੈਸ ਮਹਿਸੂਸ ਕਰਦਾ ਸੀ, ਪਰ ਇਕ ਅਜਹਾ ਸਮਾਂ ਆਇਆ ਜਦੋਂ ਉਸ ਨੇ ਸਾਰੀ ਜ਼ਿੰਦਗੀ ਇੰਝ ਕੱਟਣ ਲਈ ਠਾਣ ਲਈ।ਰੇਚਲ ਨੇ ਇਸ ਤੋਂ ਪਰੇਸ਼ਾਨ ਹੋ ਕੇ ਉਸ ਨਾਲ ਬ੍ਰੇਕਅਪ ਕਰ ਲਿਆ। ਰੇਚਲ ਨਾਲ ਬ੍ਰੇਕਅਪ ਤੋਂ ਬਾਅਦ ਟਾਮ ਦਾ ਇਕ () ਨਾਲ ਰਿਲੇਸ਼ਨਸ਼ਿਪ ਬਣ ਗਿਆ ਅਤੇ ਉਸ ਦੇ ਨਾਲ ਹੀ ਰਹਿਣ ਲੱਗਾ। ਪਰ ਇਕ ਦਿਨ ਟਾਮ ਦੀ ਸਾਬਕਾ ਪ੍ਰੇਮਿਕਾ ਨੇ ਉਨ੍ਹਾਂ ਨੂੰ ਟੀ. ਵੀ. ‘ਤੇ ਦੇਖਿਆ ਅਤੇ ਉਸ ਦੀ () ਦੇਖੀ ਜਿਸ ਤੋਂ ਬਾਅਦ ਉਸ ਨੂੰ ਹਿਊਮਨ ਕਮਿਊਨਿਟੀ ਦੀ ਵਧਦੀ ਪਾਪੂਲੈਰਿਟੀ ਬਾਰੇ ‘ਚ ਪੱਤਾ ਲੱਗਾ। ਇਹ ਸਭ ਜਾਣਨ ਤੋਂ ਬਾਅਦ ਰੇਚਲ ਕਾਫੀ ਇਮੋਸ਼ਨਲ ਹੋ ਗਈ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਟਾਮ ਨਾਲ ਗਲਤ ਕੀਤਾ ਹੈ। ਰੇਚਲ ਦੁਬਾਰਾ ਟਾਮ ਨੂੰ ਮਿਲੀ ਅਤੇ ਉਸ ਤੋਂ ਮੁਆਫੀ ਮੰਗੀ। ਇਸ ਤੋਂ ਬਾਅਦ ਟਾਮ ਰੇਚਲ ਦੇ ਨਾਲ ਕੁੱਤਾ ਬਣ ਕੇ ਹੀ ਉਨ੍ਹਾਂ ਦੇ ਘਰ ‘ਤੇ ਰਹਿੰਦਾ ਹੈ।

Be the first to comment

Leave a Reply