ਟੈਨਿਸ ‘ਚ ਮਹਿਲਾਵਾਂ ਨੂੰ ਲੰਬੀ ਛਾਲ ਲਾਉਣ ਦੀ ਲੋੜ : ਸਾਨੀਆ

ਹੈਦਰਾਬਾਦ –  ਭਾਰਤੀ ਮਹਿਲਾ ਟੈਨਿਸ ਸਟਾਰ ਸਾਨੀਆ ਮਿਰਜਾ ਨੇ ਕਿਹਾ ਕਿ ਦੇਸ਼ ‘ਚ ਟੈਨਿਸ ‘ਚ ਕਰਮਨ ਕੌਰ ਅਤੇ ਪ੍ਰਾਥਨਾ ਥੋਂਬਾਰੇ ਜਿਹੀਆਂ ਖਿਡਾਰੀਆਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ, ਇਸ ਦੇ ਬਾਵਜੂਦ ਮਹਿਲਾਵਾਂ ਨੂੰ ਇਸ ‘ਚ ਲੰਬੀ ਛਾਲ ਲਾਉਣ ਦੀ ਲੋੜ ਹੈ। ਸਾਨੀਆ ਮੰਗਲਵਾਰ ਨੂੰ ਇੱਥੇ ਆਪਣੀ ਟੈਨਿਸ ਅਕੈਡਮੀ ‘ਚ ਬਾਲੀਵੁੱਡ ਅਭਿਨੇਤਰੀ ਨੇਹਾ ਧੂਪਿਆ ਅਤੇ ਡਬਲਯੂ. ਟੀ. ਏ. ਅਧਿਕਾਰੀਆਂ ਨਾਲ ਡਬਲਯੂ. ਟੀ. ਏ. ਫਿਊਚਰ ਸਟਾਰਜ਼ ਟੈਨਿਸ ਕਲੀਨਿਕ ਦੇ ਮੌਕੇ ‘ਤੇ ਬੋਲ ਰਹੀ ਸੀ। ਉਸ ਨੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਣ ‘ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਵੀ ਤਾਰੀਫ ਕੀਤੀ ਅਤੇ ਕਿਹਾ ਕਿ ਦੇਸ਼ ਦੀਆਂ ਕਈ ਖਿਡਾਰਨਾਂ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ। ਸਾਨੀਆਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਉਮੀਦ ਨਾਲ ਖੇਡਣਾ ਚਾਹੀਦਾ ਹੈ ਅਤੇ ਅਸੀਂ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਾਂ। ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਖੇਡ ਨੂੰ ਅਗਲੇ ਪੱਧਰ ਤਕ ਲੈ ਕੇ ਜਾਣ ਦੀ ਲੋੜ ਹੈ। ਖਾਸ ਕਰ ਮਹਿਲਾਵਾਂ ਦੇ ਖੇਡ ਨੂੰ। ਮੈਨੂੰ ਲੱਗਦਾ ਹੈ ਕਿ ਮਹਿਲਾਵਾਂ ਦੇ ਮੁਕਾਬਲੇ ਪੁਰਸ਼ਾਂ ਦੀ ਸਥਿਤੀ ਥੋੜੀ ਜ਼ਿਆਦਾ ਬਿਹਤਰ ਹੈ। 30 ਸਾਲਾ ਟੈਨਿਸ ਸਟਾਰ ਨੇ ਕਿਹਾ ਕਿ ਇਹ ਕਹਿਣ ਤੋਂ ਬਾਅਦ, ਸਾਨੂੰ ਹੁਣ ਵੀ ਲੰਬੀ ਛਾਲ ਲਾਉਣ ਦੀ ਲੋੜ ਹੈ। ਮੈਨੂੰ ਉਮੀਦ ਹੈ ਕਿ ਅਜਿਹਾ ਹੋਵੇਗਾ। ਸਾਨੀਆ ਨੂੰ ਹਾਲ ਹੀ ‘ਚ ਵਿੰਬਲਡਨ ‘ਚ ਮਹਿਲਾਵਾਂ ਦੇ ਡਬਲਜ਼ ਵਰਗ ‘ਚ ਤੀਜੇ ਦੌਰ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Be the first to comment

Leave a Reply