ਟੈਨਿਸ ਸਟਾਰ ਕੋਕੋ ਵੰਦੇਵੇਗ ਮੈਚ ਦੌਰਾਨ ਕੇਲੇ ਨਾ ਮਿਲਣ ਨਾਰਾਜ਼

ਜਲੰਧਰ— ਅਮਰੀਕਾ ਦੀ ਸਟਾਰ ਟੈਨਿਸ ਖਿਡਾਰੀ ਕੋਕੋ ਵੰਦੇਵੇਗ ਆਸਟਰੇਲੀਆ ਓਪਨ ‘ਚ ਆਪਣੇ ਮੈਚ ਦੇ ਦੌਰਾਨ ਅਚਾਨਕ ਨਾਰਾਜ਼ ਨਜ਼ਰ ਆਈ। ਕੇਲੇ ਨਾ ਮਿਲਣਹੋਣ ਦੀ ਵਜ੍ਹਾ ਉਸ ਨੂੰ ਕੋਰਟ ‘ਤੇ ਕੇਲੇ ਨਾ ਮਿਲਣ ਦਾ ਦੱਸਿਆ। ਕੋਕੋ ਨੇ ਇਸ ਕਾਰਨ ਮੈਚ ਰੋਕ ਰੱਖਿਆ। ਕਿਹਾ ਜਦੋਂ ਬਾਲ ਬੁਆਏ ਉਨ੍ਹਾਂ ਲਈ ਕੇਲੇ ਦਾ ਪ੍ਰਬੰਧ ਨਹੀਂ ਕਰਦਾ, ਉਹ ਮੈਚ ਅੱਗੇ ਨਹੀਂ ਖੇਡੇਗੀ। ਕੋਕੋ ਨੇ ਚੇਅਰ ਅੰਪਾਇਰ ਨੂੰ ਕਿਹਾ ਕਿ ਉਹ (ਕੇਲੇ) ਕੋਰਟ ‘ਤੇ ਕਿਉਂ ਨਹੀਂ ਹੈ। ਮੇਰਾ ਮਤਲਬ ਹੈ ਇਹ ਮੇਰੇ ਗਲਤੀ ਨਹੀਂ ਹੈ। ਮੈਂ ਕਿਸ ਤਰ੍ਹਾਂ ਵੱਖ-ਵੱਖ ਨਿਯਮਾਂ ‘ਚ ਖੇਡ ਸਕਦੀ ਹਾਂ। ਮੈਂ ਆਪਣੇ ਆਪ ਨੂੰ ਆਰਾਮਦਾਇਕ ਮਹਿਸੂਸ ਨਹੀਂ ਕਰ ਪਾ ਰਹੀ। ਮੈਨੂੰ ਇਹ ਚਾਹੀਦਾ ਹੈ। ਇਹ ਮੇਰੀ ਗਲਤੀ ਨਹੀਂ ਹੈ। ਕੋਕੋ ਨੇ ਕਿਹਾ ਕਿ ਉਹ ਜਦੋਂ ਅੰਪਾਇਰ ਨਾਲ ਗੱਲਬਾਤ ਕਰ ਰਹੀ ਸੀ ਤਾਂ ਉਸ ਦੀ ਵਿਰੋਧੀ ਖਿਡਾਰੀ ਹੰਗਰੀ ਦੀ ਬਾਬੋਸ ਦਾ ਰਵੱਈਆ ਠੀਕ ਨਹੀਂ ਸੀ। ਇਸ ਸੰਬੰਧ ‘ਚ ਸਫਾਈ ਦਿੰਦਿਆ ਕਿਹਾ ਕਿ ਕੋਕੋ ਮਹੇਸ਼ਾ ਇਸ ਤਰ੍ਹਾਂ ਹੀ ਕਰਦੀ ਹੈ। ਕੋਕੋ ਨੇ ਕਿਹਾ ਕਿ ਕਈ ਵਾਰ ਰੈਕੇਟ ਟੁੱਟਣ ਦੇ ਕਾਰਨ ਮੈਚ ਰੋਕਿਆ ਜਾਂਦਾ ਹੈ। ਇਸ ਤਰ੍ਹਾਂ ਸਮੇਂ ਦੀ ਬਰਬਾਦੀ ਨਹੀਂ ਕਰਦੇ। ਦੂਸਰੀ ਗੱਲ ਜੇਕਰ ਮੈਂ ਅੰਪਾਇਰ ਨਾਲ ਇਸ ਸੰਬੰਧ ‘ਚ ਗੱਲ ਕੀਤੀ ਸੀ ਤਾਂ ਉਨ੍ਹਾਂ ਨੂੰ ਤੁਰੰਤ ਇਸ ਦਾ ਪ੍ਰਬੰਧ ਕਰਨਾ ਚਾਹੀਦਾ ਸੀ। ਮੈਚ ‘ਚ ਉਸ ਨੂੰ ਆਪਣੇ ਰਵੱਈਏ ਦੇ ਕਾਰਨ ਨਿਯਮਾਂ ਦੀ ਅਣਦੇਖੀ ਕਰਨੇ ਦਾ ਦੋਸ਼ੀ ਪਾਇਆ ਗਿਆ। ਕੋਕੋ ਅਮਰੀਕਾ ਦੀ ਉਨ੍ਹਾਂ 4 ਖਿਡਾਰੀਆਂ ‘ਚੋਂ ਇਕ ਹੈ ਜਿਨ੍ਹਾਂ ਨੇ ਪਿਛਲੀ ਵਾਰ ਯੂ. ਐੱਸ. ਓਪਨ ‘ਚ ਸੈਮੀਫਾਈਨਲ ‘ਚ ਜਗ੍ਹਾਂ ਬਣਾਈ ਸੀ। ਕੋਕੋ ਨੇ ਕਿਹਾ ਕਿ ਮੈਚ ਤੋਂ ਪਹਿਲਾਂ ਉਹ ਬੀਮਾਰ ਸੀ। ਉਨ੍ਹਾਂ ਨੇ ਆਪਣਾ ਮੈਚ ਥੋੜਾ ਅੱਗੇ ਵਧਾਉਣ ਦੀ ਅਪੀਲ ਕੀਤੀ ਸੀ ਪਰ ਇਸ ਨੂੰ ਮਨ੍ਹਾਂ ਕਰ ਦਿੱਤਾ। ਇਸ ਤਰ੍ਹਾਂ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਕੋਰਟ ‘ਤੇ ਆਪਣੀ ਅਜੀਬ ਹਰਕਤਾਂ ਜਾਂ ਮੰਗਾਂ ਲਈ ਕੋਕੋ ਚਰਚਾ ‘ਚ ਆਈ ਹੈ।

Be the first to comment

Leave a Reply