ਟੋਰਾਂਟੋ ਹੈਲਥ ਕੇਅਰ ਦੇ ਮੈਡੀਕਲ ਅਧਿਕਾਰੀਆਂ ਨੇ ਤੇਜ਼ ਠੰਡ ਕਾਰਨ ਸ਼ਨੀਵਾਰ ਨੂੰ ਜਾਰੀ ਕੀਤਾ ਅਲਰਟ

A man walks past a snow-covered bicycle on Queen St. W. in Roncesvalles. Toronto?s Medical Officer of Health issued a cold weather alert late Tuesday morning.

ਟੋਰਾਂਟੋ— ਟੋਰਾਂਟੋ ਹੈਲਥ ਕੇਅਰ ਦੇ ਮੈਡੀਕਲ ਅਧਿਕਾਰੀਆਂ ਨੇ ਤੇਜ਼ ਠੰਡ ਕਾਰਨ ਸ਼ਨੀਵਾਰ ਨੂੰ ਅਲਰਟ ਜਾਰੀ ਕੀਤਾ ਸੀ, ਜਿਸ ਨੂੰ ਵਿਭਾਗ ਨੇ ਐਤਵਾਨ ਨੂੰ ਆਰਜ਼ੀ ਤੌਰ ‘ਤੇ ਹਟਾ ਦਿੱਤਾ ਹੈ।ਹੈਲਥ ਵਿਭਾਗ ਨੇ ਸ਼ਨੀਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਟੋਰਾਂਟੋ ‘ਚ ਤਾਪਮਾਨ ਮਨਫੀ 15 ਡਿਗਰੀ ਤੱਕ ਪਹੁੰਚ ਸਕਦਾ ਹੈ ਤੇ ਇਸ ਕਾਰਨ ਟੋਰਾਂਟੋ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਨੀਵਾਰ ਦੀ ਦੁਪਹਿਰੇ ਤਾਪਮਾਨ ਮਨਫੀ 9 ਡਿਗਰੀ ਦਰਜ ਕੀਤਾ ਗਿਆ ਸੀ ਤੇ ਸ਼ਨੀਵਾਰ ਅੱਧੀ ਰਾਤ ਤੱਕ ਇਹ ਤਾਪਮਾਨ ਮਨਫੀ 16 ਡਿਗਰੀ ਤੱਕ ਪਹੁੰਚ ਗਿਆ।ਸ਼ਨੀਵਾਰ ਨੂੰ ਤਾਪਮਾਨ ਮਨਫੀ 15 ਡਿਗਰੀ ਤੋਂ ਹੇਠਾਂ ਡਿਗਣ ਤੋਂ ਬਾਅਦ ਟੋਰਾਂਟੋ ਹੈਲਥ ਕੇਅਰ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ। ਹੈਲਥ ਕੇਅਰ ਵਿਭਾਗ ਨੇ ਲੋਕਾਂ ਨੂੰ ਪੀਣ ਲਈ ਗਰਮ ਪਾਣੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਸਾਰੇ ਟੋਰਾਂਟੋ ਵਾਸੀਆਂ ਨੂੰ ਗਰਮ ਕੱਪੜੇ ਪਾ ਕੇ ਹੀ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ।ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟੋਰਾਂਟੋ ਦੇ ਹੈਲਥ ਕੇਅਰ ਨੇ ਠੰਡ ਸਬੰਧੀ ਅਲਰਟ ‘ਚ ਆਰਜ਼ੀ ਛੋਟ ਦਿੱਤੀ ਸੀ।

Be the first to comment

Leave a Reply