
ਚੰਡੀਗੜ੍ਹ : ਦੇਸ਼ ਭਰ ਵਿੱਚ ਟੋਲ ਪਲਾਜਿਆਂ ‘ਤੇ ਲੱਗਦੀਆਂ ਲੰਬੀਆਂ ਲਾਈਨਾਂ ਤੋ ਬਚਾਅ ਲਈ ਇੱਕ ਮੋਬਾਈਲ ਐਪ ਤਿਆਰ ਕੀਤਾ ਗਿਆ ਹੈ ਜਿਸਦੇ ਜਰੀਏ ਡਿਜੀਟਲ ਭੁਗਤਾਨ ਨਾਲ ਐਡਵਾਂਸ ਪੇਮੈਂਟ ਕੀਤੀ ਜਾ ਸਕੇਗੀ । ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਲੋਡਲਿੰਕ ਨਾਂ ਦੀ ਮੋਬਾਈਲ ਐਪ ਲਾਂਚ ਕੀਤੀ ਗਈ ਜੋ ਕੇਂਦਰ ਸਰਕਾਰ ਦੀ ‘ਫਾਸਟੈਗ’ ਸਕੀਮ ਨਾਲ ਜੋੜੇਗੀ । ਇਸ ਐਪ ਨੂੰ ਲਾਂਚ ਕਰਨ ਦੀ ਰਸਮ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤੀ ।
ਐਪ ਲਾਂਚ ਕਰਨ ਵਾਲੀ ਕੰਪਨੀ ਬੈਨਟਮ ਇੰਡੀਆ ਲਿਮਿਟਡ ਦੇ ਡਾਇਰੈਕਟਰ ਸਟਾਲਿਨਜੀਤ ਸਿੰਘ ਨੇ ਦੱਸਿਆ ਕਿ ਇਸ ਐਪ ਦੀ ਵਰਤੋਂ ਕਰਨ ਲਈ ਤੁਹਾਨੂੰ ਮੋਬਾਈਲ ਤੇ ਐਪ ਡਾਊਨਲੋਡ ਕਰਕੇ ਆਪਣੇ ਆਪ ਨੂੰ ਰਜਿਸਟਰਡ ਕਰਨਾ ਹੋਏਗਾ । ਉਸ ਤੋਂ ਬਾਅਦ ਤੁਸੀਂ ਆਨਲਾਈਨ ਪੈਮੇਂਟ ਦੇ ਜਰੀਏ ਵਾਲੇਟ ਵਿੱਚ ਪੈਸੇ ਜਮਾਂ ਕਰਵਾ ਸਕਦੇ ਹੋ ਜਿਸ ਵਿੱਚੋਂ ਟੋਲ ਪਾਰ ਕਰਦੇ ਸਮੇੰ ਆਪਣੇ ਆਪ ਪੈਸੇ ਕੱਟਦੇ ਰਹਿਣਗੇ । ਇਹ ਸਹੂਲਤ ਦੇਸ਼ ਭਰ ਦੇ 371 ਟੋਲ ਪਲਾਜਿਆਂ ‘ਤੇ ਲਾਗੂ ਹੋਏਗੀ ਜਿਥੇ ਤੁਹਾਨੂੰ ਪੈਸੇ ਦੇਣ ਕਈ ਲਾਈਨ ‘ਚ ਖੜ੍ਹਨਾ ਨਹੀਂ ਪਏਗਾ ਤੇ ਇਸ ਨਾਲ ਸਮੇਂ ਤੇ ਪੈਸੇ ਦੋਹਾਂ ਦੀ ਬੱਚਤ ਹੋਏਗੀ । ਆਨਲਾਈਨ ਭੁਗਤਾਨ ਕਰਨ ਵਾਲੇ ਵਿਅਕਤੀ ਨੂੰ 7.5% ਕੈਸ਼ਬੈਕ ਦੀ ਸਹੂਲਤ ਵੀ ਮਿਲੇਗੀ । ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਸ ਵੇਲੇ ਡਿਜੀਟਲ ਇੰਡੀਆ ਸਮੇਂ ਦੀ ਜਰੂਰਤ ਹੈ ਤੇ ਸਾਨੂੰ ਹੌਲੀ-ਹੌਲੀ ਹਾਈਟੈਕ ਤਰੀਕੇ ਅਪਣਾਉਣੇ ਪੈਣਗੇ ਤਾਂ ਹੀ ਅੱਜ ਦੀ ਤੇਜ ਰਫਤਾਰ ਜਿੰਦਗੀ ਨਾਲ ਚੱਲਿਆ ਜਾ ਸਕਦਾ ਹੈ ।
Leave a Reply
You must be logged in to post a comment.