ਡਬਲਯੂ. ਡਬਲਯੂ. ਈ. ਸੁਪਰਸਟਾਰ ਜੌਨਸਿਨਾ ਜਲਦ ਹੀ ਕਰ ਸਕਦੇ ਹਨ ਵਿਆਹ

ਜਲੰਧਰ — ਡਬਲਯੂ. ਡਬਲਯੂ. ਈ. ਸੁਪਰਸਟਾਰ ਜੌਨਸਿਨਾ ਨੇ ਆਖਿਰਕਾਰ ਖੁਲਾਸਾ ਕਰ ਹੀ ਦਿੱਤਾ ਕਿ ਉਹ ਆਪਣੀ ਪਾਰਟਨਰ ਡਬਲਯੂ. ਡਬਲਯੂ. ਈ. ਜਿਵਾ ਨਿਕੀ ਬੇਲਾ ਨਾਲ ਜਲਦ ਹੀ ਵਿਆਹ ਕਰ ਸਕਦਾ ਹੈ। ਸਿਨਾ ਨੇ ਇਸ ਤੋਂ ਪਹਿਲਾਂ ਰੀਅਲ ਅਸਟੇਟ ਬਿਜ਼ਨੈੱਸ ਵੂਮੈਨ ਐਲਿਜ਼ਾਬੇਥ ਹਾਬਰਡੇਓ ਨਾਲ ਵਿਆਹ ਕੀਤਾ ਸੀ। 2012 ‘ਚ ਦੋਵਾਂ ਵਿਚ ਜਦੋਂ ਅਣਬਣ ਹੋਈ, ਉਦੋਂ ਤਕ ਸਿਨਾ ਨਿਕੀ ਨੂੰ ਡੇਟ ਕਰਨ ਲੱਗਾ ਸੀ। ਨਿੱਕੀ ਨਾਲ ਆਪਣੇ ਪਿਆਰ ਦੀ ਸ਼ੁਰੂਆਤ  ਬਾਰੇ ਜੌਨਸਿਨਾ ਨੇ ਇਕ ਇੰਟਰਵਿਊ ਦੱਸਿਆ ਕਿ ਐਲਿਜ਼ਾਬੇਥ ਤੋਂ ਤਲਾਕ ਤੇ ਡਬਲਯੂ. ਡਬਲਯੂ. ਈ. ਟਾਈਟਲ ਹਾਰ ਜਾਣ ਕਾਰਨ ਉਹ ਪ੍ਰੇਸ਼ਾਨ ਸੀ, ਉਦੋਂ ਉਸ ਨੂੰ ਸਟੇਡੀਅਮ ਦੇ ਬੈਕਯਾਰਡ ‘ਚ ਨਿੱਕੀ ਮਿਲੀ। ਮੈਂ ਉਸ ਨੂੰ ਕਿਹਾ-ਕੀ ਤੁਸੀਂ ਮੇਰੇ ਨਾਲ ਡਿਨਰ ਕਰਨਾ ਪਸੰਦ ਕਰੋਗੇ। ਇਸ ਤੋਂ ਅੱਗੇ ਗੱਲ ਵਧਾਉਂਦੇ ਹੋਏ ਨਿੱਕੀ ਨੇ ਕਿਹਾ-ਉਸ ਦਿਨ ਸਿਨਾ ਦੀ ਇਸ ਗੱਲ ‘ਤੇ ਮੈਂ ਹੈਰਾਨ ਰਹਿ ਗਈ ਸੀ। ਮੈਨੂੰ ਕੁਝ ਸਮਝ ਨਹੀਂ ਆਇਆ। ਮੈਂ ਕਿਹਾ ਸੀ-ਕੀ ਤੁਸੀਂ ਮੈਨੂੰ ਹੀ ਕਹਿ ਰਹੇ ਹੋ। ਮੇਰੀ ਭੈਣ ਬ੍ਰੀ ਉਸ ਦਿਨ ਮੇਰੇ ਨਾਲ ਸੀ। ਉਹ ਮੈਨੂੰ ਛੇੜਨ ਲੱਗੀ। ਮੈਨੂੰ ਲੱਗਾ-ਸਿਨਾ ਲੰਬੇ ਸਮੇਂ ਤੋਂ ਮੇਰਾ ਦੋਸਤ ਹੈ, ਇਸ ਲਈ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨ ਵਿਚ ਸਾਨੂੰ ਦੇਰੀ ਨਹੀਂ ਕਰਨੀ ਚਾਹੀਦੀ।