ਡਰੱਗ ਸਮੱਗਲਰਾਂ ਨਾਲ ਸਬੰਧਾਂ ਕਾਰਨ ਅਦਾਲਤ ਵੱਲੋਂ ਜਾਰੀ ਕੀਤੇ ਗਏ ਸੰਮਨ ਉਪਰੰਤ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਦੀਆਂ ਮੁਸੀਬਤਾਂ ਵਧਦੀਆਂ ਨਜ਼ਰ ਆ ਰਹੀਆਂ

ਜਲੰਧਰ -ਡਰੱਗ ਸਮੱਗਲਰਾਂ ਨਾਲ ਸਬੰਧਾਂ ਕਾਰਨ ਅਦਾਲਤ ਵੱਲੋਂ ਜਾਰੀ ਕੀਤੇ ਗਏ ਸੰਮਨ ਉਪਰੰਤ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਦੀਆਂ ਮੁਸੀਬਤਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਬੀਤੇ ਦਿਨ 10 ਸਾਲ ਵਿਚ 64 ਕਰੋੜ ਦੀ ਪ੍ਰਾਪਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਦੇ ਖਿਲਾਫ ਸ਼ਿਕਾਇਤ ਮਿਲਣ ‘ਤੇ ਈ. ਡੀ. ਵੱਲੋਂ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਈ. ਡੀ. ਅਧਿਕਾਰੀਆਂ ਵੱਲੋਂ ਸੁਖਪਾਲ ਖਹਿਰਾ ਦੀ ਪ੍ਰਾਪਰਟੀ ਸਬੰਧੀ ਰੈਵੀਨਿਊ ਵਿਭਾਗ ਕੋਲੋਂ ਵੀ ਦਸਤਾਵੇਜ਼ ਮੰਗਵਾਉਣ ਦੀ ਤਿਆਰੀ ਸ਼ੁਰੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਦਾਲਤ ਵੱਲੋਂ ਡਰੱਗ ਸਮੱਗਲਿੰਗ ਦੇ ਮਾਮਲੇ ਵਿਚ ਸੁਖਪਾਲ ਖਹਿਰਾ ਨੂੰ ਗੈਰ-ਜ਼ਮਾਨਤੀ ਸੰਮਨ ਦਿੱਤੇ ਗਏ। ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਸੁਖਪਾਲ ਖਹਿਰਾ ਨੂੰ ਕੁਝ ਦਿਨ ਦੀ ਰਾਹਤ ਮਿਲੀ ਪਰ ਬੀਤੇ ਦਿਨ ਸਰਵ ਸੁੱਖ ਸੇਵਾ ਮਿਸ਼ਨ ਦੇ ਚੇਅਰਮੈਨ ਅਰਵਿੰਦ ਮਿਸ਼ਰਾ ਵੱਲੋਂ ਈ. ਡੀ. ਦੇ ਜੁਆਇੰਟ ਡਾਇਰੈਕਟਰ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਗਈ। ਸ਼ਿਕਾਇਤ ਵਿਚ ਕਿਹਾ ਗਿਆ ਕਿ ਸਾਲ 2007 ਵਿਚ ਸੁਖਪਾਲ ਖਹਿਰਾ ਨੇ ਚੋਣ ਲੜਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਉਸ ਦੇ ਕੋਲ 2 ਕਰੋੜ ਦੀ ਪ੍ਰਾਪਰਟੀ ਹੈ ਪਰ ਸਾਲ 2017 ਵਿਚ ਇਲੈਕਸ਼ਨ ਕਮਿਸ਼ਨ ਨੇ ਦੱਸਿਆ ਕਿ ਉਸ ਦੇ ਕੋਲ 66 ਕਰੋੜ ਦੀ ਪ੍ਰਾਪਰਟੀ ਹੈ। ਸਵਾਲ ਇਹ ਹੈ ਕਿ 10 ਸਾਲ ਵਿਚ ਸੁਖਪਾਲ ਖਹਿਰਾ ਨੇ ਅਜਿਹਾ ਕਿਹੜਾ ਕਾਰੋਬਾਰ ਕੀਤਾ, ਜਿਸ ਤੋਂ ਉਸ ਨੇ 64 ਕਰੋੜ ਦੇ ਅਸੈਟਸ ਬਣਾਏ। ਦੋਸ਼ ਲਾਇਆ ਗਿਆ ਕਿ ਖਹਿਰਾ ਦੇ ਡਰੱਗ ਸਮੱਗਲਰਾਂ ਨਾਲ ਸਬੰਧ ਹਨ। ਸ਼ਿਕਾਇਤ ਵਿਚ ਕਿਹਾ ਗਿਆ ਕਿ ਖਹਿਰਾ ਦੇ ਖਿਲਾਫ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਅਧੀਨ ਕੇਸ ਦਰਜ ਕਰ ਕੇ ਡੂੰਘਾਈ ਨਾਲ ਹਰੇਕ ਤੱਥ ਦੀ ਪੜਤਾਲ ਕੀਤੀ ਜਾਵੇ।

Be the first to comment

Leave a Reply