ਡਾਕਟਰ ਨੇ ਬਿਨਾਂ ਔਰਤ ਦੀ ਸਹਿਮਤੀ ਦੇ ਜਾਂਚ ਦੌਰਾਨ ਬਣਾਈ ਉਸ ਦੀ ਵੀਡੀਓ

ਟੋਰਾਂਟੋ— ਓਟਾਵਾ ਯੂਨੀਵਰਸਿਟੀ ਦੇ ਵਿਦਿਆਰਥੀ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਯੂਨੀਵਰਸਿਟੀ ਦੇ ਸਿਹਤ ਸੇਵਾਵਾਂ ਦੇ ਇਕ ਡਾਕਟਰ ‘ਤੇ ਇਕ ਔਰਤ ਨਾਲ ਜਿਣਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ ਤੇ ਡਾਕਟਰ ਨੇ ਬਿਨਾਂ ਔਰਤ ਦੀ ਸਹਿਮਤੀ ਦੇ ਉਸ ਦੀ ਜਾਂਚ ਦੌਰਾਨ ਵੀਡੀਓ ਬਣਾਈ ਹੈ। ਓਟਾਵਾ ਪੁਲਸ ਨੂੰ ਇਕ ਔਰਤ ਵਲੋਂ ਮਿਲੀ ਸ਼ਿਕਾਇਤ ਤੋਂ ਬਾਅਦ ਓਟਾਵਾ ਯੂਨੀਵਰਸਿਟੀ ਦੇ ਸਿਹਤ ਸਰਵਿਸਸ ਕਲੀਨਿਕ ਦੇ ਡਾਕਟਰ ਵਿਸੈਂਟ ਨਾਡੋਨ ‘ਤੇ ਜਿਣਸੀ ਸ਼ੋਸ਼ਣ ਤੇ ਵੋਇਰਇਜ਼ਮ ਦੇ ਚਾਰਜ ਲਾਏ ਗਏ ਹਨ। ਡਾਕਟਰ ‘ਤੇ ਲੱਗੇ ਦੋਸ਼ਾਂ ਤੋਂ ਬਾਅਦ ਇਕ ਵਿਦਿਆਰਥੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਨ੍ਹਾਂ ਦੀ ਯੂਨੀਵਰਸਿਟੀ ‘ਚ ਅਜਿਹਾ ਕੁਝ ਹੋਇਆ ਹੈ। ਦੋਸ਼ੀ ਡਾਕਟਰ ਯੂ.ਓ.ਐੱਚ.ਐੱਸ. ਲਈ ਕੰਮ ਕਰਦਾ ਸੀ, ਜੋ ਕਿ ਯੂਨੀਵਰਸਿਟੀ ਨੂੰ ਸਿਹਤ ਸਬੰਧੀ ਸਹੂਲਤ ਮੁਹੱਈਆ ਕਰਵਾਉਂਦੀ ਸੀ। ਯੂਨੀਵਰਸਿਟੀ ਨੇ ਆਪਣੇ ਬਿਆਨ ‘ਚ ਕਿਹਾ ਕਿ ਸਿਹਤ ਸਰਵਿਸਸ ਨੂੰ ਸੂਚਨਾ ਦਿੱਤੀ ਗਈ ਹੈ ਕਿ ਯੂ.ਓ.ਐੱਚ.ਐੱਸ. ਦੇ ਡਾਕਟਰਾਂ ਨੂੰ ਸਿਹਤ ਜਾਂਚ ਤੋਂ ਰੋਕਿਆ ਜਾਵੇ। ਯੂਨੀਵਰਸਿਟੀ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ, ਫੈਕਲਟੀ ਤੇ ਸਹਾਇਕ ਸਟਾਫ ਦੀ ਸੁਰੱਖਿਆ ਸਭ ਤੋਂ ਪਹਿਲਾਂ ਜ਼ਰੂਰੀ ਹੈ।

Be the first to comment

Leave a Reply

Your email address will not be published.


*