ਡਾ ਐਸ. ਪੀ. ਓਬਰਾਏ ਨੇ ਕਾਗ਼ਜ਼ੀ ਕਾਰਵਾਈ ਪੂਰੀ ਕਰਕੇ ਮਿ੍ਤਕ ਹਰਪ੍ਰੀਤ ਸਿੰਘ ਦੀ ਦੇਹ ਨੂੰ ਵਤਨ ਪਹੁੰਚਾਇਆ

ਸ੍ਰੀ ਚਮਕੌਰ ਸਾਹਿਬ-ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਐਸ. ਪੀ. ਓਬਰਾਏ ਨੇ ਇਕ ਵਾਰ ਕਿਸਾਨ ਗੁਰਨਾਮ ਸਿੰਘ ਜਟਾਣਾ ਦੇ ਨੌਜਵਾਨ ਪੁੱਤਰ ਹਰਪ੍ਰੀਤ ਸਿੰਘ ਦੀ ਮਿ੍ਤਕ ਦੇਹ ਪੰਜਾਬ ਲਿਆਉਣ’ਚਅਹਿਮ ਭੂਮਿਕਾ ਅਦਾ ਕੀਤੀ| ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਜੋ ਦੁਬਈ ‘ਚ ਆਪਣਾ ਟਰਾਲਾ ਚਲਾਉਂਦਾ ਸੀ, ਪਿਛਲੇ ਦੋ ਮਹੀਨਿਆਂ ਤੋਂ ਦੁਬਈ ਦੇ ਹੀ ਇਕ ਹਸਪਤਾਲ ‘ਚ ਜੇਰੇ ਇਲਾਜ ਦਾਖਲ ਸੀ ਜਿੱਥੇ ਉਸ ਨੇ 18 ਨਵੰਬਰ ਨੂੰ ਦਮ ਤੋੜ ਦਿੱਤਾ ਸੀ|ਮਿ੍ਤਕ ਦੇ ਵੱਡੇ ਭਰਾ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਕਾਕਾ ਜਟਾਣਾ ਤੇ ਭਾਕਿਯੂ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਚਰਨ ਸਿੰਘ ਮੁੰਡੀਆਂ ਤੇ ਹੋਰ ਆਗੂਆਂ ਨੇ ਸ. ਓਬਰਾਏ ਦਾ ਧੰਨਵਾਦ ਕੀਤਾ|

Be the first to comment

Leave a Reply